ਹੁਸ਼ਿਆਰਪੁਰ ਪੁਲਿਸ ਵਲੋਂ 01 ਪਿਸਟਲ 32 ਬੋਰ  ਸਮੇਤ 02 ਦੋਸ਼ੀ ਕਾਬੂ

ਹੁਸ਼ਿਆਰਪੁਰ – ਮਾਨਯੋਗ ਸ੍ਰੀ ਸਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸ੍ਰੀ ਸਰਬਜੀਤ ਸਿੰਘ P.P.S ਪੁਲਿਸ ਕਪਤਾਨ (Investigation) ਹੁਸ਼ਿਆਰਪੁਰ ਅਤੇ ਸ੍ਰੀ ਆਤਿਸ਼ ਭਾਟੀਆ P.P.S ਉਪ ਪੁਲਿਸ ਕਪਤਾਨ (Investigation) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ Insp. ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮ ਵਲੋਂ ਵੱਖ-ਵੱਖ ਮੁੱਕਦਮਿਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੋੜੀਂਦੇ 02 ਦੋਸ਼ੀਆਂ ਨੂੰ ਖੂਫੀਆ ਇਤਲਾਹ ਪਰ ਕਾਬੂ ਕਰਕੇ ਉਹਨਾਂ ਪਾਸੋਂ 01 ਪਿਸਟਲ 32 ਬੋਰ ਅਤੇ 01 ਪਿਸਟਲ 30 ਬੋਰ ਸਮੇਤ 02/02 ਰੋਦ ਜਿੰਦਾ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 03-10-2024 ਨੂੰ ਸੀ.ਆਈ.ਏ. ਸਟਾਫ ਦੀ ਟੀਮ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਜਸਕਰਨਪ੍ਰੀਤ ਸਿੰਘ ਉਰਫ ਕਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮਜਾਰਾ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਅਤੇ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਭੱਜਲਾਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਜੋ ਦੋਨੋਂ ਅਪਰਾਧਿਕ ਕਿਸਮ ਦੇ ਵਿਅਕਤੀ ਹਨ ਅਤੇ ਇਸ ਸਮੇਂ ਵਿਦੇਸ਼ ਵਿੱਚ ਰਹਿ ਰਹੇ ਹਨ ਅਤੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਆਪਣੇ ਗੈਂਗ ਰਾਹੀਂ ਜਬਰੀ ਪ੍ਰਾਪਤੀ, ਲੜਾਈ ਝਗੜੇ ਅਤੇ ਅਸਲਾ ਸਪਲਾਈ ਕਰਨ ਵਰਗੇ ਅਪਰਾਧਾਂ ਵਿਚ ਸ਼ਾਮਲ ਹਨ ਅਤੇ ਇਹ ਵਿਅਕਤੀ ਆਪਣੇ ਗੈਂਗ ਦੇ ਮੈਂਬਰਾਂ ਨੂੰ ਅਸਲਾ ਐਮੇਨੇਸ਼ਨ ਸਪਲਾਈ ਕਰਦੇ ਹਨ। ਜੋ ਇਸ ਇਤਲਾਹ ਪਰ ਸੀ.ਆਈ.ਏ. ਪੁਲਿਸ ਪਾਰਟੀ ਨੇ ਇਸ ਗੈਂਗ ਦੇ 02 ਮੈਂਬਰਾਂ ਏਮਨਪ੍ਰੀਤ ਸਿੰਘ ਉਰਫ ਏਮਨ ਪੁੱਤਰ ਰਸ਼ਪਾਲ ਸਿੰਘ ਵਾਸੀ ਜਸਵਾਲ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਅਤੇ ਵਿਨੈ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਰਾਮਪੁਰ ਬਿਲੜੋਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਦੋਸ਼ੀ ਏਮਨਪ੍ਰੀਤ ਸਿੰਘ ਉਰਫ ਏਵਨ ਉਕਤ ਪਾਸੋਂ 01 ਦੇਸੀ ਪਿਸਤੌਲ 32 ਬੋਰ ਸਮੇਤ 02 ਰੋਂਦ ਜਿੰਦਾ 32 ਬੋਰ ਅਤੇ ਵਿਨੈ ਕੁਮਾਰ ਉਕਤ ਪਾਸੋਂ ਇੱਕ ਪਿਸਤੌਲ 30 ਬੋਰ ਸਮੇਤ 02 ਰੋਂਦ ਮੁਕੱਦਮਾ ਨੰਬਰ 93 ਮਿਤੀ 03-10-2024 ਅ/ਧ. 111 BNS 25(6)-54- 59 ਅਸਲਾ ਐਕਟ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਹੈ। ਜੋ ਏਮਨਪ੍ਰੀਤ ਸਿੰਘ ਅਤੇ ਵਿਨੇ ਕੁਮਾਰ ਉਕਤ ਜੋ ਪਹਿਲਾਂ ਤੋਂ ਹੀ ਕਤਲ, ਕਤਲ ਦੀ ਕੋਸ਼ਿਸ਼ ਅਤੇ ਹੋਰ ਸੰਗੀਨ ਜਰਮਾਂ ਵਿਚ ਲੋੜੀਂਦੇ ਸਨ। ਗ੍ਰਿਫਤਾਰ ਦੋਸ਼ੀਆਂ ਪਾਸੋਂ ਅਗਲੇਰੀ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top