ਮਾਨਯੋਗ ਸ੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ P.P.S ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਪਰਮਿੰਦਰ ਸਿੰਘ P.P.S ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਕੁਲਵੰਤ ਸਿੰਘ P.P.S ਉੱਪ ਪੁਲਿਸ ਕਪਤਾਨ ਟਾਂਡਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਥਾਣਾ ਹੁਸ਼ਿਆਰਪੁਰ ਦੀ ਵਿਸ਼ੇਸ਼ ਟੀਮਾਂ ਵੱਲੋਂ ਮਿਤੀ 05.01.2024 ਨੂੰ ਥਾਣਾ ਟਾਂਡਾ ਦੇ ਏਰੀਆਂ ਵਿੱਚ ਪੈਂਦੇ ਪਿੰਡ ਤਲਵੰਡੀ ਸੱਲਾ ਵਿੱਚ ਸਾਹਿਲ ਨਾਮਕ ਲੜਕੇ ਦੇ ਕਤਲ ਲੋੜੀਂਦੇ 03 ਹੋਰ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਤੇ ਮੁਕੱਦਮਾ ਹੱਲ ਕੀਤਾ ਗਿਆ ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 05.01.2024 ਨੂੰ ਥਾਣਾ ਟਾਂਡਾ ਦੇ ਏਰੀਆਂ ਵਿੱਚ ਪੈਂਦੇ ਪਿੰਡ ਤਲਵੰਡੀ ਸੱਲਾ ਵਿੱਚ ਨਗਰ ਕੀਰਤਨ ਦੌਰਾਨ ਕੁਝ ਨੌਜਵਾਨਾਂ ਦਾ ਪੁਰਾਣੀ ਰੰਜਿਸ਼ ਦੇ ਕਾਰਨ ਆਪਸ ਵਿੱਚ ਡਾਂਗਾ ਸੋਟਿਆ ਨਾਲ ਝਗੜਾ ਹੋ ਗਿਆ ਸੀ ਜਿਸ ਵਿੱਚ ਸਾਹਿਲ ਪੁੱਤਰ ਕਸ਼ਮੀਰਾ ਲਾਲ ਵਾਸੀ ਤਲਵੰਡੀ ਸੱਲਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਦੀ ਸਿਰ ਵਿੱਚ ਸੱਟ ਲੱਗਣ ਦੇ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਸੀ ਜਿਸਤੇ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 08 ਤੀ 06.01.2024 ਅ/ਧ 302,325,506,148,149,379 डःर रुपा सवभ 307 डर 3(1) SC/ST भोट घाटा टांडा तिला ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਉਪਰੋਕਤ ਮੁੱਕਦਮੇਂ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਸਰਬਜੀਤ ਸਿੰਘ ਬਾਹੀਆ P.P.S ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਜਿਸਤੇ ਉਪਰੋਕਤ ਟੀਮ ਨੇ ਟੈਕਨੀਕਲ ਤੇ ਸਾਈਟਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਉਪਰੋਕਤ ਮੁੱਕਦਮੇਂ ਵਿੱਚ ਲੋੜੀਂਦੇ 05 ਦੋਸ਼ੀ ਜਸ਼ਨ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਸੀ ਤਲਵੰਡੀ ਸੱਲਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ, ਪਰਮਵੀਰ ਸਿੰਘ ਉਰਫ ਪੰਮਾ ਪੁੱਤਰ ਜਸਵੀਰ ਸਿੰਘ ਵਾਸੀ ਮਾਨਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ, ਸ਼ਿਵਚਰਨਜੀਤ ਪੁੱਤਰ ਸਰਬਜੀਤ ਸਿੰਘ ਵਾਸੀ ਮਾਨਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ, ਅਭਿਸ਼ੇਕ ਉਰਫ ਅਭੀ ਪੁੱਤਰ ਰਣਜੀਤ ਸਿੰਘ ਵਾਸੀ ਤਲਵੰਡੀ ਸੱਲਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਅਸ਼ੀਸ਼ ਕੌਸ਼ਲ ਪੁੱਤਰ ਵਿਜੈ ਕੁਮਾਰ ਵਾਸੀ ਮਾਨਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ ਜਿਸ ਤਹਿਤ ਹੁਣ ਬਾਕੀ ਰਹਿਦੇ ਤਿੰਨ ਦੋਸ਼ੀਆਨ ਅਮਿਤਪਾਲ ਸਿੰਘ ਪੁੱਤਰ ਵਿਜੇ ਕੁਮਾਰ ਵਾਸੀ ਮਾਨਪੁਰ, ਦਿਪਕ ਸਿੰਘ ਉਰਫ ਲਾਡੀ ਪੁੱਤਰ ਕੁਲਦੀਪ ਰਾਮ ਵਾਸੀ ਸੱਲਾ ਥਾਣਾ ਟਾਂਡਾ, ਨਵਦੀਪ ਸਿੰਘ ਉਰਫ ਦੀਪੂ ਪੁੱਤਰ ਸੁਰਜੀਤ ਸਿੰਘ ਵਾਸੀ ਮਾਨਪੁਰ ਥਾਣਾ ਟਾਡਾ ਜਿਲਾ ਹੁਸ਼ਿਆਰਪੁਰ ਨੂੰ ਮੁਕਦਮਾ ਵਿਚ ਗ੍ਰਿਫਤਾਰ ਕਰਕੇ ਮੁਕਦਮਾ ਹੱਲ ਕੀਤਾ ਗਿਆ । ਟਾਂਡਾ ਪੁਲਿਸ ਨੇ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਉਹਨਾ ਪਾਸੋਂ ਅਗਲੇਰੀ ਪੁੱਛ ਗਿੱਛ ਜਾਰੀ ਹੈ। ਅਗਲੇਰੀ ਤਫਤੀਸ਼ ਨੂੰ ਡੂੰਘਾਈ ਨਾਲ ਤੱਥਾ ਦੇ ਅਧਾਰ ਤੇ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

















































