15 ਗ੍ਰਾਮ ਹੀਰੋਇਨ ਜੇਬ ਵਿੱਚ ਲੈ ਕੇ ਜਾ ਰਹੇ ਸ਼ਖਸ ਨੂੰ ਹੁਸ਼ਿਆਰਪੁਰ ਪੁਲਿਸ ਨੇ ਕੀਤਾ ਕਾਬੂ

ਹੋਸ਼ਿਆਰਪੁਰ – ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ਼੍ਰੀ ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਸ਼੍ਰੀ ਪਰਮਿੰਦਰ ਸਿੰਘ DSP ਗੜਸ਼ੰਕਰ ਜੀ ਦੀਆ ਹਦਾਇਤਾ ਅਨੁਸਾਰ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ASI ਉਕਾਰ ਸਿੰਘ ਇੰਚਾਰਜ ਚੌਕੀ ਸੈਲਾ ਖੁਰਦ ਥਾਣਾ ਮਾਹਿਲਪੁਰ ਗਸ਼ਤ ਦੇ ਸਬੰਧ ਵਿੱਚ ਸੈਲਾ ਖੁਰਦ, ਸੈਲਾ ਕਲਾਂ ਤੋਂ ਪੈਸਰਾ ਸਾਇਡ ਨੂੰ ਜਾ ਰਹੇ ਸੀ ਤਾ ਜਦੋਂ ਪੁਲਿਸ ਪਾਰਟੀ ਪੈਸਰਾ ਗੇਟ ਪਾਸ ਪੁੱਜੀ ਤਾਂ ਸਾਹਮਣੇ ਤੋਂ ਪੈਦਲ ਆ ਰਹੇ ਮੋਨੇ ਨੌਜਵਾਨ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ, ਪਤਾ ਪੁਛਿਆ ਜਿਸ ਨੇ ਆਪਣਾ ਨਾਮ ਜਤਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੋਸੀ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆਂ। ਜਿਸ ਦੀ ਤਲਾਸ਼ੀ ਕਰਨ ਤੇ ਉਸਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚ ਇਕ ਮੋਮੀ ਲਿਫਾਫੇ ਵਿਚੋ 15 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕਦਮਾ ਨੰਬਰ 124 ਮਿਤੀ 20.06.2024 ਅ/ਪ 21-61-85 NDPS Act ਥਾਣਾ ਮਾਹਿਲਪੁਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਜਤਦਿਰ ਸਿੰਘ ਦਾ ਇੱਕ ਦਿਨ ਦਾ ਪੁਲਿਸ ਰਿਮਾਡ ਹਾਸਲ ਕਰਕੇ ਪੁਛਗਿੱਛ ਕੀਤੀ ਜਾ ਰਹੇ ਹੈ।

Leave a Comment

Your email address will not be published. Required fields are marked *

Scroll to Top