ਜੇਬ ਵਿੱਚ 14 ਖੁੱਲੇ ਟੀਕੇ ਮਿਲਣ ਤੇ ਹੁਸ਼ਿਆਰਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ ਨਸ਼ਾ ਤਸਕਰ

ਸ਼੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਅਤੇ ਸ੍ਰੀ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 18-01-24 ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ

ਜਦੋ ਸਬ ਇੰਨਸਪੈਕਟਰ ਰਾਕੇਸ਼ ਕੁਮਾਰ ਥਾਣਾ ਗੜ੍ਹਸ਼ੰਕਰ ਵੱਲੋ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸੱਕੀ ਪੁਰਸ਼ਾ ਅਤੇ ਵਹੀਕਲ ਚੈਕਿੰਗ ਦੇ ਸਬੰਧ ਵਿਚ ਪੁਲ ਨਹਿਰ ਇਬਰਾਹੀਮਪੁਰ ਮੌਜੂਦ ਸੀ ਤਾ ਦੇਨੋਵਾਲ ਸਾਇਡ ਵੱਲੋ ਇਕ ਮੋਟਰਸਾਇਕਲ ਨੰਬਰੀ PB-25-9055 ਮਾਰਕਾ ਯਾਮਾਹਾ ਰੰਗ ਕਾਲਾ ਆਉਦਾ ਦਿਖਾਈ ਦੇਣ ਤੇ ਜਿਸ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਬਿਕਰਮ ਉਰਫ ਵਿੱਕੀ ਪੁੱਤਰ ਰਤਨ ਲਾਲ ਵਾਸੀ ਸੈਦਪੁਰ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦੱਸਿਆਂ ਜਿਸ ਦੀ ਤਲਾਸ਼ੀ ਕਰਨ ਤੇ ਪਹਿਨੇ ਹੋਏ ਟਰੈਕਸੂਟ ਦੀ ਸੱਜੀ ਜੇਬ ਵਿਚੋ ਖੁੱਲੇ 14 ਨਸ਼ੀਲੇ ਟੀਕੇ ਮਾਰਕਾ Buprenorphine Injection IP 0.3 mg/2ml घरभर रेट के मुँवरभा घर 10 भिडी 18-01-2024 ਅ/ਧ 22-61-85 NDPS ACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਵੱਲੋ ਕੀਤੇ ਫਰਦ ਇੰਕਸਾਫ ਮੁਤਾਬਿਕ ਦੋਸ਼ੀ ਪਾਸੋ ਕੁੱਲ ਵੱਖ-ਵੱਖ ਤਰਾ ਦੇ ਵੱਖ-ਵੱਖ ਥਾਂਵਾ ਤੋਂ ਚੋਰੀ ਕੀਤੇ ਕੁੱਲ 14 ਮੋਟਰਸਾਇਕਲ ਬ੍ਰਾਮਦ ਕੀਤੇ ਗਏ ਅਤੇ ਮੋਟਰਸਾਇਕਲ ਨੰਬਰੀ PB-25-9055 ਮਾਰਕਾ ਯਾਮਾਹਾ ਰੰਗ ਕਾਲਾ ਵੀ ਚੋਰੀ ਕੀਤਾ ਪਾਇਆ ਗਿਆ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ,ਕਿ ਉਕਤ ਦੋਸ਼ੀ ਇਹ ਟੀਕੇ ਕਿਸ ਪਾਸੋ ਖਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦਾ ਹੈ ।

Leave a Comment

Your email address will not be published. Required fields are marked *

Scroll to Top