ਹੁਸ਼ਿਆਰਪੁਰ – ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ. ਜੀ ਨੇ ਜਿਲ੍ਹੇ ਅੰਦਰ ਚੋਰੀ, ਲੁੱਟਾ ਖੋਹਾ ਕਰਨ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਤਫਤੀਸ) ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਅਤੇ ਸ੍ਰੀ ਜਗਦੀਸ਼ ਰਾਜ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਸੁਪਰਵਿਜਨ ਹੇਠ ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਪਾਰਟੀ ਦੀਆਂ ਟੀਮਾਂ ਤਿਆਰ ਕਰਕੇ ਚੋਰੀ, ਲੁੱਟਾ ਖੋਹਾ ਕਰਨ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਟੀਮਾ ਤਿਆਰ ਕਰਕੇ ਇਲਾਕਾ ਥਾਣਾ ਵਿੱਚ ਰਵਾਨਾ ਕੀਤੀਆਂ ਗਈਆਂ ਸਨ। ਮੁਕਦਮਾ ਨੰਬਰ 160 ਮਿਤੀ 01-08-2024 ਅ/ਧ 331 (3), 305 ਬੀ.ਐਨ.ਐਸ. ਥਾਣਾ ਦਸੂਹਾ ਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ।
ਜਦੋ ਏ.ਐਸ.ਆਈ ਸਰਬਜੀਤ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਉਕਤ ਦੇ ਆਰੋਪੀ ਗੁਰਦਿੱਤਾ ਉਰਫ ਗਗਨ ਪੁੱਤਰ ਜੋਗਿੰਦਰਪਾਲ ਵਾਸੀ ਪਿੰਡ ਉੱਚੀ ਬੱਸੀ, ਪੰਕਜ ਉਰਫ ਚਾਨੋਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਵਾਲ ਥਾਣਾ ਮੁਕੇਰੀਆ ਅਤੇ ਸੁਮਿਤ ਕੁਮਾਰ ਉਰਫ ਬਾਜ ਪੁੱਤਰ ਬਲਵਿੰਦਰ ਕੁਮਾਰ ਵਾਸੀ ਚਰਖਾ ਕਲੋਨੀ ਮੁਕੇਰੀਆ ਨੂੰ ਗ੍ਰਿਫਤਾਰ ਕੀਤਾ ਹੈ ਕਰਕੇ ਦੋਸ਼ੀਆਨ ਪਾਸੋ ਚੋਰੀ ਦਾ ਮੋਬਾਇਲ, 2000/- ਭਾਰਤੀ ਕਰੰਸੀ ਨੋਟ ਅਤੇ ਚੋਰੀ ਸਮੇਂ ਵਰਤਿਆ ਵਹੀਕਲ ਸਕੂਟਰੀ ਨੰਬਰ ਪੀ.ਬੀ-54-ਜੇ-1771 ਨੂੰ ਬ੍ਰਾਮਦ ਕਰਕੇ ਮੁਕੱਦਮਾ ਵਿੱਚ ਵਾਧਾ ਜੁਰਮ 317 (2) ਬੀ.ਐਨ.ਐਸ ਦਾ ਕੀਤਾ ਗਿਆ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੋ ਡੁੰਗਾਈ ਨਾਲ ਇਲਾਕਾ ਥਾਣਾ ਵਿੱਚ ਹੋਈਆ ਵਾਰਦਾਤਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

















































