ਹੁਸ਼ਿਆਰਪੁਰ ਪੁਲਿਸ ਵਲੋਂ ਲੁੱਟਾ ਖੋਹਾ ਕਰਨ ਵਾਲੇ ਵਿਅਕਤੀ ਗ੍ਰਿਫਤਾਰ

ਹੋਸ਼ਿਆਰਪੁਰ -ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸੁਰੇਂਦਰ ਲਾਂਬਾ IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ P.P.S ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਜਗਦੀਸ਼ ਰਾਜ ਉੱਪ ਪੁਲਿਸ ਕਪਤਾਨ ਦਸੂਹਾ ਜਿਲਾ ਹੁਸ਼ਿਆਰਪੁਰ ਅਤੇ ਸ੍ਰੀ ਸ਼ਿਵਦਰਸ਼ਨ ਸਿੰਘ ਸੰਧੂ P.P.S ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ Insp. ਗੁਰਪ੍ਰੀਤ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਸਬ ਇੰਸਪੈਕਟਰ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੇ ਅਧੀਨ ਮਿਤੀ 28-07-2024 ਨੂੰ 04 ਵਿਅਕਤੀਆ ਵਲੋ ਪਿੰਡ ਸੱਗਰਾ ਵਿਖੇ ਕਰਿਆਨੇ ਦੀ ਦੁਕਾਨ, ਬੱਸ ਸਟੈਂਡ ਦਸੂਹਾ ਨਜਦੀਕ ਅਤੇ ਕੈਂਥਾ ਮੁੱਹਲਾ ਵਿੱਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਜਿਸ ਸਬੰਧੀ ਮੁੱਕਦਮਾ ਨੰਬਰ 157 ਮਿਤੀ 28-07-24 भ/प 109,307,3 (5) BNS, 25/27 Arms Act ਥਾਣਾ ਦਸੂਗਾ ਦਰਜ ਕੀਤਾ ਗਿਆ ਹੈ। ਜਿਹਨਾ ਨੂੰ ਟਰੇਸ ਕਰਨ ਲਈ ਵੱਖ ਵੱਖ ਵਿਸ਼ੇਸ਼ ਟੀਮਾ ਬਣਾ ਕੇ ਰਵਾਨਾ ਕੀਤੀਆ ਗਈਆ ਹਨ।

ਜੋ ਇਸੇ ਦੋਰਾਨ SI ਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਮਿਆਣੀ ਪੁੱਲ ਪਰ ਜਾ ਰਿਹਾ ਸੀ ਤਾ 04 ਮੋਟਰਸਾਈਕਲ ਸਵਾਰ ਖੜੇ ਸਨ । ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖਕੇ ਯਕਦਮ ਦੋੜਨ ਲੱਗੇ ਤਾ ਉਹਨਾ ਵਿੱਚੋ 01 ਪਿਛੇ ਬੈਠਾ ਨੋਜਵਾਨ ਜਲਦਬਾਜੀ ਵਿੱਚ ਡਿੱਗ ਪਿਆ ਅਤੇ ਜਦੋ ਪੁਲਿਸ ਪਾਰਟੀ ਉਕਤ ਨੌਜਵਾਨ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਨ ਲੱਗੀ ਤਾਂ ਉਸ ਨੇ ਪੁੱਲ ਉੱਪਰੋ ਹੇਠਾ ਛਾਲ ਮਾਰ ਦਿੱਤੀ। ਜੋ ਪੁਲਿਸ ਪਾਰਟੀ ਵਲੋ ਪੁੱਲ ਦੇ ਹੇਠਾ ਜਾ ਕੇ ਉਸ ਨੂੰ ਕਾਬੂ ਕੀਤਾ । ਜਿਸਦੇ ਕੁਝ ਸੱਟਾ ਲੱਗੀਆ ਹੋਈਆ ਹਨ। ਜਿਸਨੇ ਪੁਛਣ ਪਰ ਆਪਣਾ ਨਾਮ ਨਵਪ੍ਰੀਤ ਸਿੰਘ ਉਰਫ ਅਭੀ ਪੁੱਤਰ ਕਰਨੈਲ ਸਿੰਘ ਵਾਸੀ ਰਹੀਮਪੁਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਦੱਸਿਆ । ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜੋ ਦੋਰਾਨੇ ਪੁੱਛਗਿੱਛ ਨਵਪ੍ਰੀਤ ਸਿੰਘ ਉਰਫ ਅਭੀ ਉਕਤ ਨੇ ਦੱਸਿਆ ਕਿ ਉਸ ਨੇ ਉਸ ਦੇ ਸਾਥੀ ਰਾਜਦੀਪ ਵਾਸੀ ਖੱਸਣ ਥਾਣਾ ਭੁਲੱਥ ਜਿਲਾ ਕਪੂਰਥਲਾ, ਅਰੁਨਪ੍ਰੀਤ ਸਿੰਘ ਵਾਸੀ ਰਹੀਮਪੁਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਅਤੇ 01 ਦਸੂਹਾ ਦਾ ਨੋਜਵਾਨ ਜੋ ਰਾਜਦੀਪ ਉਕਤ ਦਾ ਦੋਸਤ ਸੀ ਨਾਲ ਹਮਸਲਾਹ ਹੋ ਕੇ ਉਕਤ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ । ਜਿਸਤੇ ਨਵਪ੍ਰੀਤ ਸਿੰਘ ਉਰਫ ਅਭੀ ਉਕਤ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋ ਡੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top