ਹੋਸ਼ਿਆਰਪੁਰ ਪੁਲਿਸ ਨੇ ਮੋਟਰਸਾਈਕਲ ਚੋਰਾਂ ਨੂੰ ਕੀਤਾ ਕਾਬੂ, 11 ਮੋਟਰਸਾਈਕਲ ਮਿਲੇ

ਹੋਸ਼ਿਆਰਪੁਰ – ਸ੍ਰੀ ਸੁਰਿੰਦਰ ਲਾਬਾ ਆਈ.ਪੀ.ਐਸ. ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਜਸਪ੍ਰੀਤ ਸਿੰਘ ਡੀ.ਐਸ.ਪੀ ਗੜਸ਼ੰਕਰ ਦੀ ਨਿਗਰਾਨੀ ਹੇਠ ਸਬ ਇੰਸ. ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਰਹਿਨੁਮਾਈ ਹੇਠ ਉਸ ਸਮੇ ਵੱਡੀ ਕਾਮਯਾਬੀ ਮਿਲੀ। ਜਦੋ ਜਸਪ੍ਰੀਤ ਮਾਨ ਪੁੱਤਰ ਜਸਵਿੰਦਰ ਸਿੰਘ ਮਾਨ ਵਾਸੀ ਵਾਰਡ ਨੰਬਰ 2 ਸੰਤਸੰਗ ਨਗਰ ਬੰਗਾ ਰੋਡ ਗੜਸ਼ੰਕਰ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੇ ਮਿਤੀ 15-10-24 ਨੂੰ ਆਪਣੀ ਦੁਕਾਨ ਦੇ ਬਾਹਰ ਆਪਣੀ ਕਾਰ ਅਤੇ ਜਾਮਾ FZS-V3 ਮੋਟਰਸਾਇਕਲ ਰੰਗ ਕਾਲਾ ਨੰਬਰ PB 08 EJ 1881 ਖੜਾ ਕਰਕੇ ਦੁਕਾਨ ਦੇ ਉੱਪਰ ਸੋਂ ਗਿਆ ਜੋ ਸੁਭਾ ਉੱਠ ਕੇ ਦੇਖਣ ਤੇ ਉਸਦਾ ਮੋਟਰਸਾਇਕਲ ਦੁਕਾਨ ਦੇ ਬਾਹਰ ਨਹੀ ਸੀ CCTV ਕੈਮਰੇ ਚੈਕ ਕਰਨ ਤੇ ਮੋਟਰ ਸਾਇਕਲ ਨੂੰ ਤਿੰਨ ਵਿਅਕਤੀ ਜੋ ਐਕਟੀਵਾ ਤੇ ਆਏ ਅਤੇ ਐਕਟੀਵਾ ਅੱਗੇ ਗਲੀ ਵਿੱਚ ਖੜੀ ਕਰਕੇ ਦੋ ਵਿਅਕਤੀਆ ਵੱਲੋਂ ਮੋਟਰਸਾਇਕਲ ਬਿਨਾ ਲਾਕ ਤੋੜੇ ਚੋਰੀ ਕਰਕੇ ਲੈ ਗਏ ਸੀ।ਜੇ ਤਿੰਨਾ ਵਿਅਕਤੀ ਦੀ ਪਹਿਚਾਣ ਕੀਤੀ ਗਈ।ਜੋ ਤਿੰਨੋ ਦੋਸ਼ੀ ਨਬਾਲਿਗ ਹਨ।ਜਿਹਨਾ ਖਿਲਾਫ ਮੁਕੱਦਮਾ ਨੰਬਰ 167 ਮਿਤੀ 26/10/24 अ/प 303(2),3(5) ਬੀ.ਐਨ.ਐਸ ਤਹਿਤ ਥਾਣਾ ਗੜਸ਼ੰਕਰ ਮੁਕਦਮਾ ਦਰਜ ਕੀਤਾ ਗਿਆ। ਮਿਤੀ 28/10/24 ਨੂੰ ਦੋਸੀਆ ਨੂੰ ਪਿੰਡ ਰਾਵਲ ਪਿੰਡੀ ਮੋੜ ਤੋ FZS-V3 ਮੋਟਰਸਾਇਕਲ ਰੰਗ ਕਾਲਾ ਸਮੇਤ ਫੜਿਆ ਗਿਆ। ਜਿਹਨਾ ਕੋਲੋ ਪੁੱਛਗਿੱਛ ਦੋਰਾਨ ਉਹਨਾ ਦੱਸਿਆ ਕਿ ਉਹਨਾ ਵੱਲੋ ਹੋਰ ਵੀ ਮੋਟਰਸਾਈਕਲ ਵੱਖ ਵੱਖ ਸਥਾਨਾ ਤੋ ਚੋਰੀ ਕਰਕੇ ਵੱਖ ਵੱਖ ਸਥਾਨਾ ਤੇ ਰੱਖੇ ਹੋਏ ਹਨ। ਜੋ ਉਕਤ ਦੋਸ਼ੀਆ ਵੱਲੋ ਦੱਸੇ ਸਥਾਨਾ ਤੋ 9 ਸਪਲੈਡਰ ਪਲੱਸ ਅਤੇ 1 ਪਲੈਟੀਨਾ ਅਤੇ ਇੱਕ FZS V3 ਮੋਟਰਸਾਇਕਲ ਕੁੱਲ 11 ਮੋਟਰਸਾਈਕਲ ਬਿਨ੍ਹਾ ਨੰਬਰੀ ਬਰਾਮਦ ਕੀਤੇ ਗਏ।

Leave a Comment

Your email address will not be published. Required fields are marked *

Scroll to Top