ਹੋਸ਼ਿਆਰਪੁਰ – ਮਾਨਯੋਗ ਐਸ.ਐਸ.ਪੀ ਸਾਹਿਬ ਸ੍ਰੀ ਸੁਰਿੰਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆ ਲੱਟਾ, ਖੋਹਾਂ, ਠੱਗਿਆ ਅਤੇ ਨਸ਼ਿਆ ਨੂੰ ਠੱਲ ਪਾਉਣ ਲਈ ਚਲਾਈ ਸ਼ਪੈਸ਼ਲ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ .ਐਸ.ਪੀ (ਡੀ) ਦੀ ਰਹਿਨੁਮਾਈ ਹੇਠ ਅਤੇ ਸ੍ਰੀ ਹਰਜੀਤ ਸਿੰਘ ਰੰਧਾਵਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ- ਡਵੀਜਨ ਟਾਂਡਾ ਜੀ ਦੀਆ ਹਦਾਇਤਾ ਮੁਤਾਬਿਕ ਇੰਸਪੈਕਟਰ ਅਜੈਬ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਥਾਣਾ ਗੜਦੀਵਾਲਾ ਦੇ ਇਲਾਕਾ ਵਿੱਚ ਚੱਲ ਰਹੀ ਚੈਕਿੰਗ ਦੌਰਾਨ ਪੁਲਿਸ ਵੱਲੋਂ ਗੜ੍ਹਦੀਵਾਲਾ ਵਿਖੇ ਇੱਕ ਕੱਪੜੇ ਵਾਲੀ ਦੁਕਾਨ ਤੋਂ ਕੱਪੜੇ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਔਰਤਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।ਇਸ ਸਬੰਧੀ ਥਾਣਾ ਮੁੱਖੀ ਇੰਸਪੈਕਟਰ ਅਜੈਬ ਸਿੰਘ ਤੇ ਅਡੀਸ਼ਨਲ ਐਸ.ਐਚ.ਓ ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਸ੍ਰੀ ਜਾਗੀਰ ਸਿੰਘ ਵਾਸੀ ਨਵੀ ਬਸਤੀ ਪੰਡੋਰੀ ਅਟਵਾਲ ਥਾਣਾ ਗੜਦੀਵਾਲ ਜਿਲਾ ਹੁਸਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਮੈਂ ਕੋਈ ਰੋਡ ਗੜਦੀਵਾਲ ਤੇ ਕਰੀਬ 10 ਮਹੀਨੇ ਤੋਂ ਰੈਡੀਮੇਡ ਕਪੜਿਆ ਦੀ ਦੁਕਾਨ ਕਰਦਾ ਹਾਂ ਮੇਰੀ ਦੁਕਾਨ ਦਾ ਨਾਮ ਕੇਐਸ ਕੁਲੈਕਸ਼ਨ ਹੈ ਅੱਜ ਮਿਤੀ 29.06.24 ਨੂੰ ਮੈਂ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਵਕਤ ਕਰੀਬ 2.30 ਵਜੇ ਦਿਨ ਦਾ ਹੋਵੇਗਾ ਮੇਰੀ ਦੁਕਾਨ ਅੰਦਰ ਦੇ ਔਰਤਾਂ ਆਈਆ ਅਤੇ ਮੈਨੂੰ ਪੈਟਾ ਕਮੀਜਾ ਦਿਖਾਉਣ ਲਈ ਕਿਹਾ ਤਾਂ ਮੈਂ ਉਹਨਾਂ ਦੇ ਕਹਿਣ ਅਨੁਸਾਰ ਰੈਡੀਮੇਡ ਪੈਟਾਂ ਤੇ ਕਮੀਜਾ ਉਹਨਾ ਨੂੰ ਵੇਚਣ ਲਈ ਦਿਖਾਉਣੀਆ ਸੁਰੂ ਕਰ ਦਿਤੀਆਂ ਤਾਂ ਏਨੇ ਵਿੱਚ ਉਹਨਾ ਔਰਤਾ ਨੇ ਕਿਹਾ ਕਿ ਸਾਨੂੰ ਪਿਆਸ ਲੱਗੀ ਹੈ ਸਾਨੂੰ ਪਾਣੀ ਪਿਆਓ। ਮੈਂ ਉਹਨਾ ਨੂੰ ਪੁੱਛਿਆ ਕਿ ਤੁਸੀ ਕਿਥੇ ਆਏ ਹੋ ਤਾਂ ਉਹਨਾ ਵਿੱਚੋਂ ਮੇਟੀ ਔਰਤ ਨੇ ਆਪਣਾ ਨਾਮ ਪਤਾ ਰਾਜ ਪਤਨੀ ਕਾਲਾ ਵਾਸੀ ਪਨਿਆੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਤੇ ਦੂਸਰੀ ਔਰਤ ਨੇ ਆਪਣਾ ਨਾਮ ਕਮਲਾ ਪਤਨੀ ਜੀਤ ਵਾਸੀ ਜੇੜਾ ਮਿੱਤਰਾ ਥਾਣਾ ਸਦਰ ਜਿਲਾ ਗੁਰਦਾਸਪੁਰ ਦਸਿਆ। ਜੇ ਮੇਰੀ ਦੁਕਾਨ ਦੇ ਅੰਦਰ ਮੇਰੇ ਨਾਲ ਹੋਰ ਕੋਈ ਵਿਆਕਤੀ ਨਾ ਹੋਣ ਕਰਕੇ ਮੈਂ ਇਹਨਾ ਦੇਨਾ ਔਰਤਾਂ ਲਈ ਪਾਣੀ ਲੈਣ ਲਈ ਆਪਣੀ ਦੁਕਾਨ ਦੇ ਨਾਲ ਵਾਲੀ ਦੁਕਾਨ ਤੋਂ ਚਲਾ ਗਿਆ। ਜਦੋ ਮੈਂ ਪਾਣੀ ਲੈ ਕੇ ਵਾਪਿਸ ਆਪਣੀ ਦੁਕਾਨ ਤੇ ਆਇਆ ਤਾਂ ਮੈਂ ਦੇਖਿਆ ਕਿ ਉਕਤ ਦੋਨੇ ਔਰਤਾਂ ਮੇਰੀ ਦੁਕਾਨ ਦੇ ਅੰਦਰ ਮੌਜੂਦ ਨਹੀਂ ਸਨ। ਅਤੇ ਜੋ ਕਪੜੇ ਪੈਣਾਂ ਅਤੇ ਕਮੀਜਾ ਮੈਂ ਉਹਨਾ ਨੂੰ ਦਿਖਾਉਣ ਲਈ ਕਾਊਟਰ ਪਰ ਰੱਖੀਆ ਸਨ ਉਹ ਗਾਇਬ ਸਨ ਜੋ ਮੇਰੇ ਚੈਕ ਕਰਨ ਤੇ ਕਾਊਟਰ ਉਪਰੋ 16 ਪੈਟਾ ਰੈਡੀਮੈਂਡ ਤੇ 14 ਕਮੀਜਾ ਰੈਡੀਮੇਡ ਵੱਖ ਵੱਖ ਕੰਪਨੀਆ ਦੀਆਂ ਜਿਹਨਾ ਦੀ ਕੀਮਤ ਕਰੀਬ 25,000/-ਰੁਪਏ ਗਾਇਬ ਸਨ ਜੇ ਇਹ ਪੈਟਾ ਅਤੇ ਕਮੀਜਾ ਉਕਤ ਦੋਨੋ ਔਰਤਾ ਰਾਜ ਪਤਨੀ ਕਾਲਾ, ਅਤੇ ਕਮਲਾ ਪਤਨੀ ਜੀਤ ਮੇਰੀ ਦੁਕਾਨ ਤੇ ਚੋਰੀ ਕਰਕੇ ਕਿਧਰੇ ਲੈ ਗਈਆਂ ਸਨ। ਗੜ੍ਹਦੀਵਾਲਾ ਪੁਲਿਸ ਵੱਲੋਂ ਉੱਕਤ ਪੀੜ੍ਹਤ ਦੁਕਾਨਦਾਰ ਦੇ ਬਿਆਨਾਂ ਤੇ ਦੋਵੇਂ ਔਰਤਾਂ ਖਿਲਾਫ਼ ਮਾਮਲਾ ਦਰਜ ਕਰਕੇ ਕਿ ਉੱਕਤ ਔਰਤਾਂ ਨੂੰ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।

















































