ਹੁਸ਼ਿਆਰਪੁਰ – ਮਾਨਯੋਗ ਸ੍ਰੀ ਸੁਰੇਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਹੁਸ਼ਿਆਰਪੁਰ ਜੀ ਵਲੋਂ ਨਸ਼ੇ ਤਸੱਕਰਾ ਅਤੇ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ ਜੀ ਦੀ ਨਿਗਰਾਨੀ ਹੇਠ ਅਤੇ ਸ਼੍ਰੀ ਪਰਮਿੰਦਰ ਸਿੰਘ P.P.S. ਉਪ ਪੁਲਿਸ ਕਪਤਾਨ ਤਫਤੀਸ ਜੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਗੁਰਸਾਹਿਬ ਸਿੰਘ ਦੀ ਮੁੱਖ ਅਫਸਰ ਥਾਣਾ ਚੱਬੇਵਾਲ ਦੇ ਅਧੀਨ ਫੋਰਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ SI ਗੁਰਮੀਤ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸ਼ਤ ਪਿੰਡ ਰੂਪੋਵਾਲ ਤੋ ਹੁੰਦੇ ਹੋਏ ਪਿੰਡ ਮੁਗੋਪੱਟੀ ਪੁੱਜੇ ਤਾਂ ਲਿੰਕ ਰੋਡ ਪਿੰਡ ਮੁਗੋਪੱਟੀ ਦੀ ਤਰਫੋ ਸ਼ੱਕ ਦੀ ਬਿਨਾਂ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਜਿਸ ਨੇ ਆਪਣਾ ਨਾਮ ਕਰਨੈਲ ਸਿੰਘ ਪੁੱਤਰ ਲਾਲ ਚੰਦ ਵਾਸੀ ਮੁਗੋਪੱਟੀ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਪਾਸੋ 82 ਗ੍ਰਾਂਮ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਜਿਸ ਤੇ ਮੁਕੱਦਮਾ ਨੰਬਰ 06 ਮਿਤੀ 16-01-2024 ਅ:ਧ:22-61-85 ਐਨ.ਡੀ.ਪੀ.ਐਸ ਐਕਟ ਥਾਣਾ ਚੱਬੇਵਾਲ ਦਰਜ ਰਜਿਸਟਰ ਕੀਤਾ ਗਿਆ।

















































