ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਛੇ ਦਿਵਸੀਏ ਖੇਡ ਮੇਲੇ ਦੀ ਸ਼ੁਰੂਆਤ

ਨਸ਼ਿਆ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਕੰਮਲ ਮੁਹਿੰਮ ਦੇ ਸਬੰਧ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕ ਫੋਰਸ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ,ਖੇਡ ਵਿਭਾਗ, ਯੂਥ ਕਲੱਬ ਅਤੇ ਆਮ ਲੋਕਾਂ ਦੇ ਸਹਿਯੋਗ/ਭਾਗੀਦਾਰੀ ਦੇ ਨਾਲ ਮਿਤੀ 08-02-24 ਤੋਂ 13-02-24 ਤੱਕ ਵੱਖ-ਵੱਖ ਖੇਡਾਂ ਤੇ ਟੂਰਨਾਮੈਂਟ ਥਾਣਾ ਪੱਧਰ, ਸਬ-ਡਵੀਜ਼ਨ ਪੱਧਰ ਅਤੇ ਜਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਹਨ।

ਇਸ ਸਬੰਧ ਵਿੱਚ ਮਿਤੀ 08 ਅਤੇ 09-02-24 ਨੂੰ ਥਾਣਾ ਪੱਧਰ ਤੇ ਟੂਰਨਾਮੈਂਟ ਕਰਵਾਏ ਜਾਣਗੇ, ਜਿਸ ਉਪਰੰਤ ਜੇਤੂ ਟੀਮਾਂ ਦਾ ਸਬ-ਡਵੀਜ਼ਨ ਪੱਧਰ ਤੇ ਮਿਤੀ 10 ਅਤੇ 11-02-24 ਨੂੰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਅਖੀਰ ਵਿੱਚ ਸਬ-ਡਵੀਜ਼ਨ ਪੱਧਰ ਤੇ ਜੇਤੂ ਟੀਮਾਂ ਦਾ ਮੁਕਾਬਲਾ ਜ਼ਿਲ੍ਹਾ ਪੱਧਰ ਤੇ ਮਿਤੀ 12 ਅਤੇ 13-02-24 ਨੂੰ ਫਾਈਨਲ ਟੂਰਨਾਮੈਂਟ ਵਿੱਚ ਕਰਵਾਇਆ ਜਾਵੇਗਾ। ਸੰਪੂਰਨ ਖੇਡ ਪ੍ਰੀਕ੍ਰਿਆ ਉਪਰੰਤ ਪਹਿਲੇ ਸਥਾਨ ਤੇ ਰਹਿਣ ਵਾਲੀ ਜੇਤੂ ਟੀਮ ਨੂੰ 21000/-ਰੁਪਏ, ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 11000/-ਰੁਪਏ ਅਤੇ ਤੀਸਰੇ ਸਥਾਨ ਪਰ ਆਉਣ ਵਾਲੀ ਟੀਮ ਨੂੰ 5000/-ਰੁਪਏ ਨਗਦ ਇਨਾਮ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ ਦਿੱਤਾ ਜਾਵੇਗਾ।

ਇਨ੍ਹਾਂ ਖੇਡਾਂ ਦਾ ਮਕਸਦ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਉਣਾ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੋਤਸਾਹਿਤ ਕਰਨਾ ਅਤੇ ਇਸ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਿਲਾਫ ਆਰੰਭੀ ਗਈ ਇਸ ਲੜਾਈ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਹੈ। ਇਸ ਲਈ ਰਜਿਸਟਰਡ ਅਤੇ ਨਾਨ-ਰਜਿਸਟਰਡ ਸਪੋਰਟਸ ਕਲੱਬ/ਟੀਮਾਂ ਨੂੰ ਭਾਗ ਲੈਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ, ਜਿਸ ਲਈ ਯੋਗ ਟੀਮਾਂ ਆਪਣੇ ਨਜ਼ਦੀਕੀ ਸਬੰਧਿਤ ਪੁਲਿਸ ਥਾਣਾ ਜਾਂ ਪੁਲਿਸ ਸਬ-ਡਵੀਜ਼ਨ ਵਿੱਚ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਅਤੇ ਰਜਿਸਟਰੇਸ਼ਨ ਸਾਡੀ ਨਸ਼ਾ ਵਿਰੋਧੀ ਹੈਲਪ ਲਾਈਨ ਨੰਬਰ 95016-60318 ਤੇ ਕਰਵਾਈ ਜਾ ਸਕਦੀ ਹੈ। ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਲਈ ਇੱਕ ਜੁੱਟ ਹੋਈਏ ਅਤੇ ਇਸ ਨਸ਼ਿਆਂ ਦੇ ਕੋਹੜ ਨੂੰ ਜੜ ਤੋਂ ਖਤਮ ਕਰੀਏ।

ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ.. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਵੱਲੋਂ ਆਪ ਸਭ ਨੂੰ टिम Special Drug Awareness Campaign (Sports Meet) हिंस प्रेगरात भाट भने टिम हूँ भजाव ਬਣਾਉਣ ਲਈ ਅਪੀਲ ਕੀਤੀ ਜਾਂਦੀ ਹੈ। ਥਾਣਾ, ਸਬ-ਡਵੀਜ਼ਨ ਅਤੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਟੂਰਨਾਮੈਂਟਸ ਦਾ ਮਿਤੀਵਾਰ ਵੇਰਵਾ ਨਾਲ ਨੱਥੀ ਹੈ।

ਜ਼ਿਲ੍ਹਾ ਪੁਲਿਸ ਵੱਲੋਂ ਰਜਿਸਟਰੇਸ਼ਨ ਕਰਾਉਣ ਲਈ ਹੈਲਪ ਲਾਈਨ ਨੰਬਰ, 95016-6031875290-30100, 01882-247506,247508 साठी

Leave a Comment

Your email address will not be published. Required fields are marked *

Scroll to Top