ਹੁਸ਼ਿਆਰਪੁਰ ਪੁਲਿਸ ਨੇ ਪਕੜਿਆ ਹੀਰੋ ਹਾਂਡਾ ਦੇ ਨਾਲ ਇਕ ਚੋਰ

ਹੁਸ਼ਿਆਰਪੁਰ – ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ. ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਵਹੀਕਲ ਚੋਰੀ ਕਰਨ ਵਾਲਿਆ ਖਿਲਾਫ ਮੁਹਿੰਮ ਚਲਾਈ ਗਈ।

ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇੰਸਪੈਕਟਰ ਅਮਰਜੀਤ ਕੌਰ ਥਾਣਾ ਮੁਖੀ ਦੀ ਨਿਗਰਾਨੀ ਅਧੀਨ ਏ.ਐਸ.ਆਈ ਭਰਤ ਸਿੰਘ ਸਮੇਤ ਪੁਲਿਸ ਪਾਰਟੀ ਨਾਕਾ ਟੀ-ਪੁਆਇੰਟ ਹਾਜੀਪੁਰ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਮਲਵਿੰਦਰ ਸਿੰਘ ਉਰਫ ਰਿੰਕੂ ਪੁੱਤਰ ਜਸਵਿੰਦਰ ਸਿੰਘ ਵਾਸੀ ਘੁੱਲੂਵਾਲ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਪਾਸੋ ਚੈਕਿੰਗ ਦੌਰਾਨ ਚੋਰੀ ਦਾ ਮੋਟਰ ਸਾਈਕਲ ਮਾਰਕਾ ਪੈਸ਼ਨ ਹੀਰੋ ਹਾਂਡਾ ਬਰਾਮਦ ਕੀਤਾ । ਜਿਸ ਨੂੰ ਗ੍ਰਿਫਤਾਰ ਕਰਕੇ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਗਈ। ਜਿਸ ਨੇ ਦੱਸਿਆ ਕਿ ਉਸ ਨੇ ਇਹ ਮੋਟਰ ਸਾਈਕਲ ਕੁਲਵੰਤ ਸਿੰਘ ਉਰਫ ਲੱਕੀ ਪੁੱਤਰ ਕਰਨੈਲ ਸਿੰਘ ਪਿੰਡ ਪਲਾਕੀ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਨਾਲ ਮਿਲ ਕੇ ਚੋਰੀ ਕੀਤਾ ਹੈ। ਜੋ ਦੋਸ਼ੀ ਕੁਲਵੰਤ ਸਿੰਘ ਉਰਫ ਲੱਕੀ ਨੂੰ ਮਿਤੀ 16.11.2023 ਨੂੰ ਹਸਬ ਜਾਬਤਾ ਅਨੁਸਾਰ ਗਿ੍ਫ਼ਤਾਰ ਕੀਤਾ ਗਿਆ।ਜੋ ਉਕਤਾਨ ਦੋਨੋ ਦੋਸ਼ੀਆਨ ਪਾਸੇ ਚੋਰੀ ਸ਼ੁਦਾ 1 ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਜਿਹਨਾ ਪਾਸੋ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top