ਹੋਸ਼ਿਆਰਪੁਰ – ਮਾਨਯੋਗ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਸ੍ਰੀ ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ ਅਤੇ ਨਸ਼ਾ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਐਸ ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਜੀ ਦੀ ਦੇਖ ਰੇਖ ਹੇਠ ਮਿਤੀ 29-6-2024 ਨੂੰ ASI ਹਰਭਜਨ ਸਿੰਘ ਥਾਣਾ ਮਾਹਿਲਪੁਰ ਨੇ ਸਾਥੀ ਕਰਮਚਾਰੀਆਂ ਦੇ ਤਫਤੀਸ਼ੀ ਕਿੱਟ, ਗਸ਼ਤ ਦੇ ਸੰਬੰਧ ਵਿੱਚ ਪਿੰਡ ਭੁਲੇਵਾਲ ਗੁੱਜਰਾਂ ਮੋੜ ਜੈਜੇ ਰੋਡ ਪਰ ਪੁੱਜੀ ਤਾਂ ਮੋੜ ਦੇ ਕੋਲ ਇੱਕ ਮੋਨਾ ਵਿਅਕਤੀ ਸ਼ੱਕੀ ਹਾਲਤ ਵਿੱਚ ਆਪਣੇ ਸੱਜੇ ਹੱਥ ਵਿੱਚ ਇੱਕ ਮੋਮੀ ਵਜਨਦਾਰ ਲਿਫਾਫਾ ਫੜੀ ਖੜ੍ਹਾ ਸੀ,ਜਿਸਤੇ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ,ਜਿਸਨੇ ਆਪਣਾ ਨਾਮ ਅਜੈਪਾਲ ਪੁੱਤਰ ਹਰੀਚੰਦ ਵਾਸੀ ਪਿੰਡ ਸੈਨਡੋਲੀ ਥਾਣਾ ਵਜੀਰਗੰਜ ਜਿਲ੍ਹਾ ਵਦਾਈਓ ਸਟੇਟ ਉੱਤਰਪ੍ਰਦੇਸ਼ ਹਾਲ ਵਾਸੀ ਪਿੰਡ ਨਾਰੂਨੰਗਲ ਥਾਣਾ ਸਦਰ ਜਿਲ੍ਹਾ ਹੁਸ਼ਿਆਰਪੁਰ ਦੱਸਿਆ ।ਜਿਸਤੇ ਕਾਬੂ ਕੀਤੇ ਅਜੈਪਾਲ ਉਕਤ ਵਲੋ ਪੁਲਿਸ ਪਾਰਟੀ ਨੂੰ ਦੇਖ ਕੇ ਸੜਕ ਤੇ ਸੁੱਟੇ ਗਏ ਕਾਲੇ ਰੰਗ ਦੇ ਮੋਮੀ ਵਜਨਦਾਰ ਲਿਫਾਫੇ ਨੂੰ ਚੁੱਕ ਕੇ ਖੋਲ੍ਹ ਕੇ ਚੈੱਕ ਕਰਨ ਤੇ ਕੁੱਲ 990 ਗ੍ਰਾਮ ਅਫੀਮ ਬ੍ਰਾਮਦ ਹੋਈ ਜਿਸ ਦੇ ਖ਼ਿਲਾਫ਼ ਮੁਕਦਮਾ ਨੰਬਰ 131 ਮਿਤੀ 29-06-2024 ਅ/ਧ 18-61-85 NDPS ACT ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਸ ਪਾਸੇ ਪੁੱਛਗਿੱਛ ਜਾਰੀ ਹੈ

















































