ਹੋਸ਼ਿਆਰਪੁਰ ਪੁਲਿਸ ਅਤੇ ਜਸਵੀਰ ਸਿੰਘ ਗਿੱਲ MLA ਵੱਲੋਂ ਲਗਾਇਆ ਸ਼ਿਕਾਇਤ ਨਿਵਾਰਨ ਕੈਂਪ

ਅੱਜ ਪਿੰਡ ਮਸੀਤਪਲਕੋਟ ਥਾਣਾ ਟਾਂਡਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਪੰਜਾਬ ਸਰਕਾਰ ਦੇ ਏਜੰਡੇ ਤਹਿਤ ਸ. ਜਸਵੀਰ ਸਿੰਘ ਗਿੱਲ MLA ਟਾਂਡਾ ਦੀ ਅਗਵਾਈ ਹੇਠ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ। ਇਥੇ ਮਾਨਯੋਗ SDM ਟਾਂਡਾ, ਤਹਿਸੀਲਦਾਰ ਟਾਂਡਾ ਅਤੇ ਵੱਖ-ਵੱਖ ਵਿਭਾਗਾ ਦੇ ਅਫਸਰ ਮੌਜੂਦ ਰਹੇ। ਸ੍ਰੀ ਸੁਰੇਂਦਰ ਲਾਬਾ IPS ਜਿਲਾ ਪੁਲਿਸ ਮੁਖੀ ਹੁਸ਼ਿਆਰਪੁਰ ਵਲੋਂ ਐਸ ਪੀ ਸ਼੍ਰੀ ਮੇਜ਼ਰ ਸਿੰਘ SP(PBI), ਸ਼੍ਰੀ ਕੁਲਵੰਤ ਸਿੰਘ DSP ਟਾਂਡਾ , ਉਕਾਂਰ ਸਿੰਘ ਬਰਾੜ ਇੰਸਪੈਕਟਰ ਐਸ ਐਚ ਓ ਥਾਣਾ ਟਾਂਡਾ ਨੇ ਮੌਕਾ ਪਰ ਪਬਲਿਕ ਦੀਆ ਸ਼ਿਕਾਇਤਾ ਸੁਣੀਆ ਤੇ ਮੌਕੇ ਤੇ ਨਿਪਟਾਰਾ ਕੀਤਾ।

ਇਸ ਉਪਰੰਤ ਨਸ਼ਿਆ ਦੀ ਰੋਕਥਾਮ ਸੰਬੰਧੀ ਪਬਲਿਕ ਨੂੰ ਜਾਗਰੂਕ ਕੀਤਾ। ਜੋ ਵਿਅਕਤੀ ਨਸ਼ੇ ਦੀ ਇਸ ਭਿਆਨਕ ਬਿਮਾਰੀ ਵਿਚ ਲਿਪਤ ਹੋ ਚੁੱਕੇ ਹਨ ਉਹਨਾਂ ਨੂੰ ਤੰਦਰੁਸਤ ਜੀਵਨ ਜਿਉਣ ਲਈ ਸਰਕਾਰ ਵੱਲੋ ਚਲਾਏ ਜਾ ਰਹੇ ਨਸ਼ਾ ਛੁਡਾਊ ਸੈਂਟਰਾਂ ਵਿੱਚ ਇਲਾਜ਼ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਰਾਹਤ ਕੈਂਪ ਵਿੱਚ ਹੋਰ ਵੀ ਵੱਖ-ਵੱਖ ਵਿਭਾਗਾਂ ਵਲੋਂ ਸ਼ਿਰਕਤ ਕੀਤੀ ਗਈ।

Leave a Comment

Your email address will not be published. Required fields are marked *

Scroll to Top