ਹੁਸ਼ਿਆਰਪੁਰ ਦੇ  S.S.P. – IPS ਨੇ ਕਿਨਾਂ ਲੋਕਾਂ ਨੂੰ ਦਿੱਤੀ ਚੇਤਾਵਨੀ ?

ਹੁਸ਼ਿਆਰਪੁਰ (ਸ਼ੋਨੂੰ ਥਾਪਰ) – ਜਿਲਾ ਹੁਸ਼ਿਆਰਪੁਰ ਦੇ S.S.P. – I P S ਸੁਰੇਂਦਰ ਲਾਂਬਾ ਨਾਲ ਲਾਇਵ ਪੰਜਾਬ ਨਿਊਜ ਚੈਨਲ ਦੇ ਪੱਤਰਕਾਰ ਸ਼ੌਨੂੰ ਥਾਪਰ ਦੀ ਖਾਸ ਮੁਲਾਕਾਤ ਉਨ੍ਹਾਂ ਦੇ ਦਫਤਰ ਹੁਸਿ਼ਆਰਪੁਰ ਵਿਖੇ ਹੋਈ।ਜਿਲ੍ਹਾ ਹੁਸ਼ਿਆਰਪੁਰ ਦੇ S.S.P – IPS ਸੁਰੇਂਦਰ ਲਾਂਬਾ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਲਾਇਵ ਪੰਜਾਬ ਨਿਊਜ ਚੈਨਲ ਦੇ ਰਾਹੀਂ ਸਮਾਜ ਦੇ ਮਾੜੇ ਅੰਸਰਾ ਨੂੰ ਚੇਤਾਵਨੀ ਦਿੱਤੀ ਅਤੇ ਆਮ ਪਬਲਿਕ ਨੂੰ ਅਪੀਲ ਵੀ ਕੀਤੀ।ਲਾਇਵ ਪੰਜਾਬ ਨਿਊਜ ਦੇ ਪੱਤਰਕਾਰ ਨੇ ਨਸ਼ਿਆ ਬਾਰੇ ਵੀ ਚਰਚਾ ਕੀਤੀ, ਜਿਸ ‘ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਹੁਸ਼ਿਆਰਪੁਰ ਨੂੰ ਨਸ਼ਾ ਮੁਕਤ ਜਿਲ੍ਹਾ ਬਣਾਉਣ ਲਈ ਪਬਲਿਕ ਨੂੰ ਅਪੀਲ ਕੀਤੀ। ਨਸ਼ਾ ਵੇਚਣ ਵਾਲਿਆ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਿਆ ਦੀ ਦਲਦਲ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਨਸ਼ਾ ਮੁਕਤ ਕਰਵਾਉਣ ਵਿੱਚ ਸਾਡਾ ਸਭ ਦਾ ਰਲ ਕੇ ਕੰਮ ਕਰਨਾ ਬਹੁਤ ਜਰੂਰੀ ਹੈ। ਨਸ਼ਿਆ ਪ੍ਰਤੀ ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹੋਵੇ ਤਾਂ ਦਫਤਰ ਆ ਕੇ ਜਰੂਰ ਸਾਂਝੀ ਕਰੋ।

Leave a Comment

Your email address will not be published. Required fields are marked *

Scroll to Top