ਹੁਸ਼ਿਆਰਪੁਰ- ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸੁਰਿੰਦਰ ਲਾਂਬਾ IPS ਜੀ ਨੇ ਜਿਲ੍ਹੇ ਅੰਦਰ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਬਾਹੀਆ PPS, ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਸ੍ਰੀ ਜਗਦੀਸ਼ ਰਾਜ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਦੋ ਏ.ਐਸ.ਆਈ ਸੁਰੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਥਾ ਚੈਕਿੰਗ ਸ਼ੱਕੀ ਪੁਰਸਾ ਦੇ ਸਬੰਧ ਵਿੱਚ ਬਾ ਸਵਾਰੀ ਪ੍ਰਾਈਵੇਟ ਗੱਡੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਮੇਨ ਰੋਡ ਉੱਚੀ ਬੱਸੀ ਤੋ ਪਿੰਡ ਬਾਜਾ ਚੰਕ ਸਦਰਪੁਰ ਆਦਿ ਨੂੰ ਜਾ ਰਹੇ ਸੀ ਤਾ ਜਦ ਪੁਲਿਸ ਪਾਰਟੀ ਪਿੰਡ ਬਾਜਾ ਚੱਕ ਚੋਕ ਪਾਸ ਪੁੱਜੀ ਤਾਂ ਸਾਹਮਣੇ ਤੋ ਇੱਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਿਸ ਨੇ ਆਪਣੇ ਮੋਢੇ ਪਰ ਵਜਨਦਾਰ ਬੋਰਾ ਰੱਖਿਆ ਹੋਇਆ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਨੂੰ ਮੁੜਨ ਲੱਗਾ। ਜਿਸ ਨੂੰ ਸ਼ੱਕ ਦੀ ਬਿਨਾਹ ਤੇ ਉਸ ਵਲੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਰਾਕੇਸ਼ ਕੁਮਾਰ ਪੁੱਤਰ ਜਸਪਾਲ ਵਾਸੀ ਜੰਡ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਦੱਸਿਆ। ਜਿਸ ਦੇ ਵਜਨਦਾਰ ਬੋਰੇ ਦੀ ਤਲਾਸ਼ੀ ਕਰਨ ਤੇ 06 ਬੋਤਲ ਇਕ ਕੈਨੀ ਪਲਾਸਟਿਕ ਬ੍ਰਾਮਦ ਹੋਈ। ਜਿਸ ਦਾ ਢੱਕਣ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋ ਨਜਾਇਜ ਸ਼ਰਾਬ ਬ੍ਰਾਮਦ ਹੋਈ। ਜਿਸਦਾ ਵਜਨ ਕਰਨ ਤੇ ਕੁੱਲ 06 ਬੋਤਲਾ (4500 ML) ਨਜਾਇਜ ਸ਼ਰਾਬ ਹੋਈ। ਜਿਸ ਤੇ ਰਾਕੇਸ਼ ਕੁਮਾਰ ਉਕਤ ਖਿਲਾਫ ਮੁਕੱਦਮਾ ਨੰਬਰ 98 ਮਿਤੀ 28-04- 2024 ਅ/ਧ 61-1-14 Ex. Act ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਾ ਬਾਰੇ ਪਤਾਜੋਈ ਕੀਤੀ ਜਾਵੇਗੀ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
ਦੋਸ਼ੀ ਰਾਕੇਸ਼ ਕੁਮਾਰ ਉਕਤ ਖਿਲਾਫ ਪਹਿਲਾ ਵੀ ਹੇਠ ਲਿਖੇ ਮੁੱਕਦਮੇ ਦਰਜ ਰਜਿਸਟਰ ਹਨ
01. ਮੁਕੱਦਮਾ ਨੰਬਰ 134 ਮਿਤੀ 28-08-2019 ਅ/ਧ 61-1-14 ਸਾਬਕਾ ਐਕਟ ਘਾਟਾ ਰਸੁਗ ਸ਼ੁਵਰਗੀ: 14 (10,500 ਐਮ.ਐਲ) ਧਾਕੜ ਤੱਤਾਸਤਿਨ ਪ੍ਰਧ
02. ਮੁਕੱਦਮਾ ਨੰਬਰ 134 ਮਿਤੀ 15-06-2020 ਅ/ਧ 61-1-14 Ex ACT ਥਾਣਾ ਦਸੂਹਾ ਬ੍ਰਾਮਦਗੀ :- 75,000 ML ਨਜਾਇਜ ਸ਼ਰਾਬ
03. ਮੁਕੱਦਮਾ ਨੰਬਰ 98 ਮਿਤੀ 28-04-2024 ਅ/ਧ 61-1-14 ਸਾਬਕਾ ਐਕਟ ਥਾਣਾ ਦਸੂਹਾ- 06 ਧਾਗੇਲਾ (4500 ML) ਨਜਾਇਜ਼ ਸ਼ਰਾਬ

















































