ਜਲੰਧਰ(ਬਿਊਰੋ ਰਿਪੋਰਟ)- ਸ਼ਹੀਦ ਕਮਲਜੀਤ ਸਿੰਘ ਨੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1993 ਵਿੱਚ ਸੀਆਰਪੀਐਫ ਵਿੱਚ ਕਲਰਕ ਸਟਾਫ ਵਿੱਚ ASI(M) ਭਰਤੀ ਹੋਏ। ਕਮਲਜੀਤ ਸਿੰਘ ਨੇ ਟ੍ਰੇਨਿੰਗ ਵਿੱਚ ਹੀ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਸੀ। ਟ੍ਰੇਨਿੰਗ ਵਿੱਚ ਹੀ ਸੀਨੀਅਰ ਅਫ਼ਸਰ ਉਸ ਨੂੰ ਦਫ਼ਤਰ ਵਿੱਚ ਬੁਲਾ ਲੈਂਦੇ ਸੀ ਅਤੇ ਉਨ੍ਹਾਂ ਤੋਂ ਕੁਝ ਜਾਣਕਾਰੀ ਹਾਸਿਲ ਕਰਦੇ ਸੀ। ਕਮਲਜੀਤ ਸਿੰਘ ਦੇ ਕੰਮਾਂ ਦੀ ਤਰੀਫ ਹਰ ਅਫਸਰ ਟ੍ਰੇਨਿੰਗ ਵਿੱਚ ਹੀ ਕਰਨ ਲੱਗ ਗਏ ਸੀ। ਟਰੇਨਿੰਗ ਤੋਂ ਬਾਅਦ ਕਮਲਜੀਤ ਸਿੰਘ ਨੂੰ ਸ਼੍ਰੀ ਨਗਰ ਰਾਮਬੰਨ ਗਰੁੱਪ ਸੈਟਰ ਸੀਆਰਪੀਐਫ ਵਿੱਚ ਡਿਊਟੀ ਮਿਲ ਗਈ। ਕਮਲਜੀਤ ਸਿੰਘ ਕਰੀਬ ਤਿੰਨ ਸਾਲ ਗਰੁੱਪ ਸੈਟਰ ਵਿੱਚ ਡਿਊਟੀ ਕੀਤੀ ਅਤੇ ਥੋੜੀ ਦੇਰ ਬਾਅਦ ਬਟਾਲੀਅਨ ਵਿੱਚ ਚਲੇ ਗਏ।
ਬਾਅਦ ਵਿੱਚ ਉਹਨਾਂ ਦੀ ਵਿਆਹ ਸ਼ਰਧਾ ਰਾਣੀ ਨਾਲ ਹੋ ਗਿਆ। ਸ਼ਰਧਾ ਰਾਣੀ ਦੀ ਮੁਢਲੀ ਪੜ੍ਹਾਈ ਪਿੰਡ ਤੋਂ ਲੈ ਕੇ ਕਾਲਜ ਤੱਕ ਕੀਤੀ। ਸ਼ਰਧਾ ਰਾਣੀ ਦਾ ਹਾਲੇ ਪੜ੍ਹਾਈ ਕਰਨ ਦਾ ਹੋਰ ਵਿਚਾਰ ਸੀ ਪਰ ਘਰਦਿਆਂ ਦੀ ਮਰਜ਼ੀ ਨਾਲ ਉਹਨਾਂ ਦਾ ਵਿਆਹ ਕਮਲਜੀਤ ਸਿੰਘ ਨਾਲ ਹੋ ਗਿਆ। ਕਮਲਜੀਤ ਸਿੰਘ ਵਿਆਹ ਤੋਂ ਬਾਅਦ ਸ਼ਰਧਾ ਰਾਣੀ ਨੂੰ ਬਟਾਲੀਅਨ ਵਿੱਚ ਨਾਲ ਹੀ ਲੈ ਗਏ। ਸ਼ਰਧਾ ਰਾਣੀ ਨੇ ਦੋ ਬੇਟੀਆਂ ਨੂੰ ਜਨਮ ਦਿੱਤਾ। ਸੀਆਰਪੀਐਫ ਵਿੱਚ ਪੋਸਟਿੰਗ ਅਲੱਗ ਅਲੱਗ ਜਗ੍ਹਾ ਹੋਣ ਕਰਕੇ ਉਹਨਾਂ ਨੇ ਬੱਚਿਆਂ ਨੂੰ ਗਰੁੱਪ ਸੈਂਟਰ ਜਲੰਧਰ ਵਿੱਚ ਹੀ ਰਹਿਣ ਦਿੱਤਾ।ਕਮਲਜੀਤ ਸਿੰਘ ਦਾ ਗਰੁੱਪ ਸੈਟਰ ਸੀਆਰਪੀਐਫ ਵਿੱਚ ਡਿਊਟੀ ਕਰਨ ਦਾ ਇੱਕ ਵੱਖਰਾ ਹੀ ਅੰਦਾਜ਼ ਹੁੰਦਾ ਸੀ।
ਇਕ ਦਿਨ ਕਮਲਜੀਤ ਸਿੰਘ ਨੇ ਆਪਣੇ ਪਿੰਡ ਛੁੱਟੀ ਲੈ ਕੇ ਆਉਣ ਦਾ ਵਿਚਾਰ ਬਣਾਇਆ ਅਤੇ ਛੁੱਟੀ ਲੈ ਕੇ ਆਪਣੇ ਬੱਚਿਆਂ ਅਤੇ ਪਤਨੀ ਨੂੰ ਮਿਲਣ ਟਰੇਨ ਰਾਹੀ ਪਿੰਡ ਨੂੰ ਚੱਲ ਪਿਆ।ਉਸਨੇ ਆਪਣੇ ਬੱਚਿਆਂ ਅਤੇ ਪਤਨੀ ਲਈ ਕੁਝ ਗਿਫਟ ਵੀ ਖਰੀਦੇ। ਸ਼ਰਧਾ ਰਾਣੀ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਅਤੇ ਬੱਚਿਆਂ ਨੂੰ ਦੱਸ ਰਹੀ ਸੀ ਕਿ ਕੱਲ ਉਹਨਾਂ ਦੇ ਪਾਪਾਂ ਨੇ ਘਰ ਪੁੱਜ ਜਾਣਾ ਹੈ। ਆਪਣੇ ਪਿਤਾ ਦੇ ਇੰਤਜ਼ਾਰ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਉਮੀਦਾਂ ਲਗਾ ਰਹੇ ਸਨ। ਸਾਰਾ ਟੱਬਰ ਉਸ ਦੇ ਇੰਤਜ਼ਾਰ ਵਿੱਚ ਉਤਾਵਲਾ ਹੋ ਰਿਹਾ ਸੀ। ਪਰ ਪਰਿਵਾਰ ਤੇ ਉਸ ਸਮੇਂ ਕਹਿਰ ਦਾ ਪਹਾੜ ਟੁੱਟ ਗਿਆ ਜਦੋਂ ਕਮਲਜੀਤ ਸਿੰਘ ਦੀ ਅੰਬਾਲੇ ਟਰੇਨ ਟਰੈਕ ਵਿੱਚ ਅਚਾਨਕ ਮੌਤ ਹੋ ਗਈ।
ਕਮਲਜੀਤ ਸਿੰਘ ਦੇ ਆਈ ਕਾਰਡ ਤੋਂ ਪਤਾ ਲੱਗਾ ਕਿ ਉਹ ਸੀਆਰਪੀਐਫ ਦਾ ਜਵਾਨ ਹੈ। ਉਸ ਦੇ ਪਤੇ ਰਾਹੀਂ ਉਸਦੇ ਪਿੰਡ ਅਤੇ ਯੂਨਿਟ ਨੂੰ ਸੂਚਿਤ ਕਰ ਦਿੱਤਾ। ਸ਼ਰਧਾ ਰਾਣੀ ਇਹ ਖਬਰ ਸੁਣ ਕੇ ਧਰਤੀ ਤੇ ਡਿੱਗ ਪਈ ਅਤੇ ਪਰਿਵਾਰ ਵਾਲੇ ਬੱਚਿਆਂ ਨੂੰ ਸੰਭਾਲ ਰਹੇ ਸਨ। ਅਚਾਨਕ ਸੀਆਰਪੀਐਫ ਦੇ ਦਫਤਰ ਤੋਂ ਫੋਨ ਆਇਆ ਕਿ ਸੀਆਰਪੀਐਫ ਦੇ ਜਵਾਨ ਕਮਲਜੀਤ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਆ ਰਹੇ ਹਨ। ਕਾਗਜੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਦੇ ਪਿੰਡ ਲੈ ਆਏ। ਸੀਆਰਪੀਐਫ ਦੀ ਪਰੰਪਰਾ ਅਨੁਸਾਰ ਕਮਲਜੀਤ ਸਿੰਘ ਨੂੰ ਸਲਾਮੀ ਦੇ ਕੇ ਉਸਨੂੰ ਅਗਨੀ ਭੇਟ ਕਰ ਦਿੱਤਾ ਗਿਆ। ਸ਼ਰਧਾ ਰਾਣੀ ਹੁਣ ਆਪਣੇ ਬੱਚਿਆਂ ਨਾਲ ਸੀਆਰਪੀਐਫ ਗਰੁੱਪ ਸੈਂਟਰ ਵਿੱਚ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ ਅਤੇ ਹਰ ਰੋਜ਼ ਕਮਲਜੀਤ ਨੂੰ ਯਾਦ ਕਰ ਕਰ ਕੇ ਆਪਣੇ ਦੁੱਖ ਕੁਦਰਤ ਨਾਲ ਸਾਂਝੇ ਕਰਦੀ ਹੈ।ਸ਼ਹੀਦ ਕਮਲਜੀਤ ਸਿੰਘ ਨੂੰ ਐਸੋਸੀਏਸ਼ਨ ਸਲਾਮ ਕਰਦੀ ਹੈ ਅਤੇ ਰੱਬ ਅੱਗੇ ਅਰਦਾਸ ਕਰਦੀ ਹੈ ਕਿ ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਤੀ ਦੇਵੇ।

















































