ਲੰਦਨ ਸਾਊਥਹਾਲ ਵਿਖੇ ਵਿਸ਼ਾਲ ਨਗਰ ਕੀਰਤਨ ਨੂੰ ਕੀਤਾ ਕੈਂਸਲ, ਗੈਸ ਲੀਕ ਹੋਣ ਕਾਰਨ ਲੋਕਾਂ ਚ ਮਚੀ ਭਗਦੜ

ਲੰਦਨ(ਸੁਲਿੰਦਰ ਸਿੰਘ ਕੰਡੀ)- ਪਿਛਲੇ ਦਿਨੀ ਲੰਦਨ ਵਿਖੇ ਵਿਸਾਖੀ ਦੇ ਤਿਉਹਾਰ ਤੇ ਇੱਕ ਵਿਸਾਲ ਨਗਰ ਕੀਰਤਨ 06/04/2025 ਨੂੰ ਕੱਢਿਆ ਗਿਆ। ਜਦੋਂ ਸਾਊਥਹਾਲ ਦੇ ਮੇਨ ਗੁਰਦੁਆਰਾ ਸਾਹਿਬ ਵਿੱਚੋਂ ਨਗਰ ਕੀਰਤਨ ਨੇ ਚਾਲੇ ਪਾਏ ਤਾਂ ਅਚਾਨਕ ਸਾਊਥ ਹਾਲ ਦੇ ਇੱਕ ਬਾਜ਼ਾਰ ਵਿੱਚ ਜਿਸ ਜਗ੍ਹਾ ਤੋਂ ਨਗਰ ਕੀਰਤਨ ਜਾਣਾ ਸੀ। ਉਸ ਜਗ੍ਹਾ ਤੇ ਇੱਕ ਗੈਸ ਸਲੰਡਰ ਲੀਕ ਹੋਣ ਕਾਰਨ ਲੋਕਾਂ ਵਿੱਚ ਭਗਦੜ ਮੱਚ ਗਈ। ਇਹ ਨਗਰ ਕੀਰਤਨ ਜੋ ਨਿਕਲਣਾ ਸੀ ਉਸ ਨੂੰ ਸਰਕਾਰ ਵੱਲੋਂ ਬੰਦ ਕਰਵਾ ਦਿੱਤਾ ਗਿਆ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ। ਇਹ ਪਵਿੱਤਰ ਨਗਰ ਕੀਰਤਨ ਨੂੰ ਰਸਤੇ ਵਿੱਚੋਂ ਹੀ ਵਾਪਸ ਕਰ ਦਿੱਤਾ ਗਿਆ ਅਤੇ ਸੰਗਤਾਂ ਨੇ ਸਾਊਥ ਹਾਲ ਦੀ ਪਾਰਕ ਵਿਖੇ ਹੀ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਨਗਰ ਕੀਰਤਨ ਵਾਪਸ ਗੁਰਦੁਆਰਾ ਸਾਊਥਹਾਲ ਵਿਖੇ ਸਮਾਪਤ ਕਰ ਦਿੱਤਾ ਗਿਆ। ਲੰਦਨ ਦੀਆਂ ਸੰਗਤਾਂ ਵੱਲੋਂ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸੀ ਪਰ ਬਹੁਤ ਸਾਰੀਆਂ ਸੰਗਤਾਂ ਇਸ ਨਗਰ ਕੀਰਤਨ ਦੇ ਦਰਸ਼ਨ ਨਹੀਂ ਕਰ ਸਕੀਆਂ। ਨਗਰ ਕੀਰਤਨ ਵਾਪਸ ਹੋਣ ਕਰ ਕੇ ਸੰਗਤਾਂ ਨੂੰ ਬਹੁਤ ਨਿਰਾਸ਼ਾ ਪ੍ਰਗਟ ਹੋਈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top