ਜਲੰਧਰ, 27 ਜਨਵਰੀ : ਪੰਜਾਬ ਦੇ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਅਤੇ ਸੁਤੰਤਰਤਾ ਸੈਨਾਨੀ ਮੰਤਰੀ ਮੋਹਿੰਦਰ ਭਗਤ ਦੀ ਪ੍ਰਧਾਨਗੀ ਹੇਠ ਆਲੂ ਦੇ ਉਤੱਮ ਬੀਜ ਦੀ ਗੁਣਵੱਤਾ ਵਧਾਉਣ ਸਬੰਧੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਡਾਇਰੈਕਟਰ ਬਾਗਬਾਨੀ, ਪੰਜਾਬ, ਪ੍ਰਧਾਨ ਪੋਸਕੋਨ, ਪ੍ਰਧਾਨ ਜਲੰਧਰ ਵੈਜੀਟੇਬਲਜ਼ ਪ੍ਰੋਡਿਊਸਰ ਕੰਪਨੀ ਲਿਮ, ਜਲੰਧਰ, ਪ੍ਰਧਾਨ ਜਲੰਧਰ ਪੋਟੈਟੋ ਗਰੋਅਰ ਐਸੋਸੀਏਸ਼ਨ, ਇੰਚਾਰਜ਼, ਸਰਕਾਰੀ ਆਲੂ ਬੀਜ਼ ਫਾਰਮ ਖਨੌੜਾ, ਮਲਸੀਆਂ, ਨੋਡਲ ਅਫ਼ਸਰ (ਆਲੂ),ਪੰਜਾਬ, ਪ੍ਰਧਾਨ, ਜੇ.ਪੀ.ਜੀ.ਏ., ਟੀ.ਏ..ਐਸੋਸੀਏਸ਼ਨ, ਜਲੰਧਰ, ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ, ਜਲੰਧਰ, ਐਨ.ਐਚ.ਆਰ.ਡੀ.ਐਫ. ਬਠਿੰਡਾ, ਚੇਅਰਮੈਨ ਪਨਸੀਡ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਅਨੇਕਾਂ ਸੰਜੀਦਾ ਉਪਰਾਲਿਆਂ ਸਦਕਾ ਸੂਬੇ ਦੀ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਸਾਕਾਰਾਤਮਕ ਬਦਲਾਅ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਵੱਖ-ਵੱਖ ਫ਼ਸਲਾਂ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਆਲੂ ਉਤਪਾਦਕਾਂ ਨੂੰ ਭਰੋਸਾ ਦੁਆਇਆ ਕਿ ਉਹਨਾਂ ਵਲੋਂ ਦਿੱਤੇ ਗਏ ਵੱਡਮੁੱਲੇ ਸੁਝਾਵਾਂ ਅਨੁਸਾਰ ਆਲੂਆਂ ਦੇ ਉਤੱਮ ਬੀਜ ਤਿਆਰ ਕਰਨ ਵਿੱਚ ਸੂਬਾ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਆਲੂਆਂ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜਾ ਤੱਕ ਮੁਕੰਮਲ ਕੀਤੀ ਜਾਣੀ ਚਾਹੀਦੀ ਹੈ ਅਤੇ ਵੇਲਾ ਦੀ ਕਟਾਈ 31 ਦਸੰਬਰ ਤੱਕ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਉੱਚ ਗੁਣਵੱਤਾ ਦਾ ਬੀਜ ਪੈਦਾ ਕੀਤਾ ਜਾ ਸਕੇ। ਇਸ ਮੌਕੇ ਪ੍ਰਧਾਨ ਜੇ.ਪੀ.ਜੀ.ਏ ਵੱਲੋਂ ਸੁਝਾਅ ਦਿੱਤਾ ਗਿਆ ਕਿ ਪੀ.ਏ.ਯੂ. ਦੀਆਂ ਨਵੀਆਂ ਆਲੂ ਦੀਆਂ ਕਿਸਮਾਂ ਦੇ ਵਾਤਾਵਰਨ ਅਨੁਕੂਲ ਸਬੰਧੀ ਟਰਾਇਲ ਦੂਸਰੇ ਸੂਬਿਆਂ ਵਿੱਚ ਲਗਾਏ ਜਾਣ। ਚੇਅਰਮੈਨ ਪਨਸੀਡ ਵੱਲੋਂ ਪੰਜਾਬ ਦੇ ਆਲੂ ਬੀਜ ਨੂੰ ਦੂਜੇ ਸੂਬਿਆਂ ਵਿਚ ਪਨਸੀਡ ਵਿਭਾਗ ਰਾਹੀਂ ਭੇਜਣ ਦਾ ਸੁਝਾਅ ਦਿੱਤਾ ਗਿਆ। ਅਖੀਰ ਵਿੱਚ ਵੱਖ-ਵੱਖ ਐਸੋਸੀਏਸ਼ਨ ਦੇ ਪ੍ਰਧਾਨਾ ਵੱਲੋਂ ਪੰਜਾਬ ਦੇ ਆਲੂ ਬੀਜ ਦੀ ਗੁਣਵੱਤਾ ਨੂੰ ਵਧਾਉਣ ਲਈ ਕੈਬਨਿਟ ਮੰਤਰੀ ਨੂੰ ਮੈਮੋਰੰਡਮ ਵੀ ਦਿੱਤਾ ਗਿਆ। ਅੰਤ ਵਿੱਚ ਕੈਬਨਿਟ ਮੰਤਰੀ ਵਲੋਂ ਆਏ ਅਧਿਕਾਰੀ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦਾ ਧੰਨਵਾਦ ਕੀਤਾ ਗਿਆ।

















































