ਰਾਸ਼ਟਰੀ ਸਵੈਮ ਸੇਵਕ ਸੰਘ ਦੀ ਭਗਵਾਨ ਵਾਲਮੀਕਿ ਭਾਈਚਾਰੇ ਦੀ ਅਹਿਮ ਮੀਟਿੰਗ

ਤਲਵਾੜਾ (ਸੋਨੂ ਥਾਪਰ) – ਰਾਸ਼ਟਰੀ ਸਵੈਮ ਸੇਵਕ ਸੰਘ  ਉੱਤਰੀ ਖੇਤਰ ਦੇ ਸਮਾਜਿਕ ਸੰਗਠਨ ਦੇ ਮੁਖੀ ਪ੍ਰਮੋਦ ਜੀ ਨੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮੰਦਿਰ ਤਲਵਾੜਾ ਸੈਕਟਰ ਨੰਬਰ 4 ਵਿਖੇ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਤਲਵਾੜਾ ਦੀਆਂ ਸਮੂਹ ਰਾਮਲੀਲਾ ਕਮੇਟੀਆਂ ਅਤੇ ਦੁਸਹਿਰਾ ਕਮੇਟੀ ਦੇ ਮੁਖੀਆਂ ਨੇ ਭਾਗ ਲਿਆ ਉਨ੍ਹਾਂ ਨੇ ਕਿਹਾ ਕਿ ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਸਾਡੇ ਸਨਾਤਨ ਧਰਮ ਵਿਚ ਇਕ ਮਹੱਤਵਪੂਰਨ ਸਥਾਨ ਹੈ

ਜਿਸ ਕਾਰਨ ਸਾਨੂੰ 10000 ਸਾਲ ਪਹਿਲਾਂ ਰਾਮਾਇਣ ਦੀ ਰਚਨਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਉਨ੍ਹਾਂ ਕਿਹਾ ਕਿ ਰਾਮਲੀਲਾ ਦਾ ਮੰਚਨ ਕਰਨ ਤੋਂ ਪਹਿਲਾਂ ਭਗਵਾਨ ਵਾਲਮੀਕਿ ਤੀਰਥ ਤੋਂ ਜੋਤ ਲਿਆ ਕੇ ਪ੍ਰਚਲਿਤ ਕੀਤਾ ਜਾਵੇ, ਜੋ ਕਿ 11 ਦਿਨ ਤੱਕ ਅਟੁੱਟ ਜੋਤ ਜਗਦੀ ਰਹੇਗੀ ਉਨ੍ਹਾਂ ਨੇ ਕਿਹਾ ਕਿ ਸਿ੍ਰਸ਼ਟੀ ਕਰਤਾ  ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਵੀ ਤਲਵਾੜਾ ਦੀਆਂ  ਸਮੂਹ  ਧਾਰਮਿਕ ਸੰਸਥਾਵਾਂ ਵੱਲੋਂ ਸਾਝੇਂ ਤੌਰ ਤੇ ਮਨਾਇਆ ਜਾਵੇਗਾ ਅਤੇ ਤਲਵਾੜਾ ਦੇ ਸਾਰੇ ਮੰਦਰਾਂ ਨੂੰ ਲਾਈਟਾਂ ਨਾਲ ਸਜਾਇਆ ਜਾਵੇਗਾ ਅਤੇ ਸਾਰੇ ਮੰਦਰਾਂ ਅਤੇ ਘਰਾਂ ‘ਵਿੱਚ ਵੀ ਰੋਸ਼ਨੀ  ਦਾ ਪਰਕਾਸ਼  ਕੀਤਾ ਜਾਵੇਗਾ ਜੋ ਅਖੰਡ ਜਯੋਤੀ ਭਗਵਾਨ ਵਾਲਮੀਕਿ ਤੀਰਥ ਤੋਂ ਲਿਆਂਦੀ ਜਾਵੇਗੀ  ਉਸ ਦੀ ਪਰਿਕਰਮਾ ਸਾਰੇ ਸ਼ਹਿਰ ਵਿਚ ਕੀਤੀ ਜਾਵੇਗੀ ਤਾਂ ਲੋਕ ਉਸ ਅਖੰਡ ਜਯੋਤੀ ਦੇ ਦਰਸ਼ਨ ਕਰ ਸਕਣ ਸਨਾਤਨ ਧਰਮ  ਤਲਵਾੜਾ ਦੇ ਮੈਂਬਰਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਤਲਵਾੜਾ ਦੀ ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਸਭਾ ਦੇ ਨਾਲ ਹਨ ਅਤੇ ਭਗਵਾਨ ਵਾਲਮੀਕਿ ਸਭਾ ਵੱਲੋਂ ਉਨ੍ਹਾਂ ਦੇ ਹਰ ਕੰਮ ਵਿੱਚ ਸਾਥ ਦਿੱਤਾ ਜਾਵੇਗਾ, ਇਸ ਮੌਕੇ ਤੇ ਭਗਵਾਨ ਵਾਲਮੀਕਿ ਸਭਾ ਅਤੇ ਭਗਵਾਨ ਵਾਲਮੀਕਿ ਨੌਜਵਾਨਾਂ ਸਭਾ ਵੱਲੋਂ ਵਾਹਰੋ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top