ਜਲੰਧਰ ਦੇ ਲੱਧੇਵਾਲੀ ਇਲਾਕੇ ਵਿੱਚ ਸਾਬਕਾ ਸੀ ਐਮ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਆਇਆ ਲੋਕਾਂ ਦਾ ਹੜੵ

ਜਲੰਧਰ (ਬਿਊਰੋ ਰਿਪੋਰਟ) – ਪਿਛਲੇ ਦਿਨੀ ਸਾਬਕਾ ਸੀ ਐਮ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਛੱਪੜ ਦੇ ਨੇੜੇ ਰੈਲੀ ਆਯੋਜਿਤ ਕੀਤੀ ਗਈ। ਲੱਧੇਵਾਲੀ ਪਿੰਡ ਦੇ ਲੋਕਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਚੰਨੀ ਦੀ ਜਿੱਤ ਕੋਈ ਜਿਆਦਾ ਦੂਰ ਨਹੀਂ ਹੈ। ਲੱਧੇਵਾਲੀ ਪਿੰਡ ਦੇ ਲੋਕ ਪਿੰਡ ਦੀਆਂ ਗਲੀਆਂ ਵਿੱਚੋਂ ਕਾਂਗਰਸ ਦੀਆਂ ਝੰਡੀਆਂ ਫੜ ਕੇ ਨਾਅਰੇ ਲਗਾਉਦੇ ਅੱਗੇ ਵਧੇ। ਸਟੇਜ ਤੇ ਬੈਠੇ ਵੀਆਈਪੀਜ਼ ਇਸ ਮਾਹੌਲ ਨੂੰ ਦੇਖਕੇ ਬਹੁਤ ਹੀ ਪ੍ਰਸੰਨ ਹੋਏ। ਇਸ ਇੱਕਠ ਵਿੱਚ ਬੇਰੀ ਸਾਹਿਬ ਜਿੰਦਾਬਾਦ, ਚੰਨੀ ਸਾਹਿਬ ਜਿੰਦਾਬਾਦ ਅਤੇ ਨੈਸ਼ਨਲ ਕਾਂਗਰਸ ਪਾਰਟੀ ਦੇ ਹੱਕ ਵਿੱਚ ਲੋਕਾਂ ਨੇ ਆਪਣਾ ਜੋਸ਼ ਉਜਾਗਰ ਕੀਤਾ।

ਸਭ ਤੋਂ ਪਹਿਲਾਂ ਵਾਰਡ ਨੰਬਰ 8 ਦੇ ਇੰਚਾਰਜ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਆਏ ਹੋਏ ਲੋਕਾਂ ਦਾ ਜੀ ਆਇਆ ਕੀਤਾ। ਆਯੋਜਿਤ ਰੈਲੀ ਵਿੱਚ ਸਮਾਜ ਸੇਵਕ ਜਗਤ ਸਿੰਘ ਲੱਧੇਵਾਲੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕੌਸਲਰ ਮਨਦੀਪ ਸਿੰਘ ਜੱਸਲ ਨੇ ਸਾਬਕਾ ਸੀ ਐਮ ਚਰਨਜੀਤ ਚੰਨੀ  ਦੇ ਕੰਮਾਂ ਦੀ ਸਲਾਘਾ ਕੀਤੀ। ਇਸ ਰੈਲੀ ਵਿੱਚ ਵਿਜੇ ਦਕੋਹਾ ਜੀ ਨੇ ਚਰਚਾ ਕੀਤੀ ਕਿ ਰਾਮਾ ਮੰਡੀ ਨੂੰ ਵਿਕਾਸ ਦੇ ਰਾਹਾਂ ਤੇ ਲਿਜਾਉਣ ਵਾਲੇ ਰਜਿੰਦਰ ਬੇਰੀ ਦਾ ਅਸੀ ਧੰਨਵਾਦ ਕਰਦੇ ਹਾਂ। ਸ਼ਹਿਰੀ ਕਾਂਗਰਸੀ ਪ੍ਰਧਾਨ ਰਜਿੰਦਰ ਬੇਰੀ ਨੇ ਅਧੂਰੇ ਕੰਮਾਂ ਦੀ ਚਰਚਾ ਕੀਤੀ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਾਡੇ ਇਲਾਕੇ ਦੇ ਜੋ ਬਚੇ ਹੋਏ ਕੰਮ ਹਨ, ਉਹ ਸਾਬਕਾ ਸੀ ਐਮ ਚੰਨੀ ਪੂਰੇ ਕਰਨਗੇ। ਬੇਰੀ ਜੀ ਨੇ ਇਹ ਵੀ ਭਰੋਸਾ ਦਿੱਤਾ ਕਿ ਪੀਏਪੀ ਚੌਕ ਦਾ ਬਚਿਆ ਹੋਇਆ ਕੰਮ ਅਤੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਫੈਕਟਰੀਆਂ ਇੱਥੇ ਲਿਆਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰਾਂਗੇ।

ਸਾਬਕਾ ਸੀ ਐਮ ਚੰਨੀ ਦੇ ਪਰਿਵਾਰਿਕ ਮੈਬਰ ਸਿਮਰਨ ਜੀ ਨੇ ਲੋਕਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਸਾਡੇ ਪਿਤਾ ਜੀ ਸਿੱਖਿਅਕ ਨੌਜਵਾਨ ਪੀੜੀ ਲਈ ਨੌਕਰੀਆਂ ਦੇ ਚੰਗੇ ਪ੍ਬੰਧ ਵੀ ਕਰਵਾਉਣਗੇ ਕਿਉਂਕਿ ਉਹ ਖੁਦ ਇੱਕ ਪੜੇ ਲਿਖੇ ਅਤੇ ਸੂਝਵਾਨ ਵਿਅਕਤੀ ਹਨ। ਉਨ੍ਹਾਂ ਦੀ ਧਰਮ ਪਤਨੀ ਨੇ ਪਹਿਲਾਂ ਲੋਕਾਂ ਵਿੱਚ ਜਾਕੇ ਗੱਲਬਾਤ ਕੀਤੀ ਅਤੇ ਆਏ ਹੋਏ ਨੌਜਵਾਨਾਂ ਨਾਲ ਗੱਲ ਕੀਤੀ। ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਬਾਰੇ ਵੀ ਨੌਜਵਾਨਾਂ ਨਾਲ ਚਰਚਾ ਕੀਤੀ ਅਤੇ ਸੰਵਿਧਾਨ ਬਾਰੇ ਗੱਲਬਾਤ ਕੀਤੀ। ਉਨ੍ਹਾਂ ਪਿੰਡ ਵਾਲਿਆਂ ਨੂੰ ਯਕੀਨ ਦਵਾਇਆ ਕਿ ਪਿੰਡ ਦੇ ਵਿਕਾਸ ਲਈ ਜੋ ਵੀ ਹਿਲਾ ਵਸੀਲਾ ਕਰਨਾ ਪਵੇ ਉਹ ਕਰੇਗੀ। ਪਿੰਡ ਵਾਲਿਆਂ ਨੇ ਤਾੜੀਆਂ ਨਾਲ ਸਾਬਕਾ ਸੀ ਐਮ ਚੰਨੀ ਦੀ ਧਰਮ ਪਤਨੀ ਦਾ ਸੁਆਗਤ ਕੀਤਾ।

ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਦੀ ਧਰਮ ਪਤਨੀ ਊਮਾ ਬੇਰੀ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਸ਼ਹਿਰ ਵਾਸੀਆਂ ਨੂੰ ਉਹ ਸਾਰੇ ਕੰਮਾਂ ਦੀ ਯਾਦ ਕਰਵਾਈ ਜੋ 1 ਜੂਨ ਨੂੰ ਮਤਦਾਨ ਦੇ ਸਮੇਂ ਸ਼ਹਿਰ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਵੋਟਾਂ ਪਾਈਆਂ ਜਾਣ ਅਤੇ ਭਰੋਸੇਯੋਗ ਸਾਬਕਾ ਸੀ ਐਮ ਚੰਨੀ ਵਰਗੇ ਉਮੀਦਵਾਰ ਤੇ ਯਕੀਨ ਕੀਤਾ ਜਾਵੇ। ਜਿਸ ਨੇ ਤਿੰਨ ਮਹੀਨਿਆਂ ਵਿੱਚ ਕੰਮ ਦੀ ਹਨੇਰੀ ਲਿਆ ਦਿੱਤੀ ਸੀ। ਜਿਹਨਾਂ ਨੇ, 700 ਤੋਂ 1500 ਰੁਪਏ ਬੀਬੀਆਂ ਦੀ ਪੈਨਸ਼ਨ ਕੀਤੀ, ਬਿਜਲੀ ਦੇ ਬਿੱਲ ਮਾਫ ਕੀਤੇ ਅਤੇ ਬਿਨਾ ਪੈਸਿਆਂ ਤੋਂ ਨੌਜਵਾਨ ਪੀੜੀ ਨੂੰ ਨੌਕਰੀਆਂ ਦਿੱਤੀਆਂ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top