ਭਾਰਤ ਪਾਕਿਸਤਾਨੀ ਯੁੱਧ ਵਿਰਾਮ, ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਰਵਾਇਆ ਸਮਝੌਤਾ

ਦਿੱਲੀ – ਪਿਛਲੇ ਕਈ ਦਿਨਾਂ ਤੋਂ ਭਾਰਤ ਪਾਕਿਸਤਾਨ ਵਿਚਕਾਰ ਚਲ ਰਹੇ ਯੁੱਧ ਨੂੰ ਵਿਰਾਮ ਲੱਗ ਗਿਆ ਹੈ। ਪਾਕਿਸਤਾਨ ਵਾਰ ਵਾਰ ਸੀਜ ਫਾਇਰ ਦਾ ਉਲੰਘਨ ਕਰਨ ਅਤੇ ਭਾਰਤ ਵਿੱਚ ਡਰੋਨ ਰਾਹੀਂ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਪਾਕਿਸਤਾਨ ਇਹਦੇ ਵਿੱਚ ਨਾਕਾਮ ਰਿਹਾ। ਪਾਕਿਸਤਾਨ ਨੇ ਕਰੀਬ ਭਾਰਤ ਦੇ 26 ਸ਼ਹਿਰਾਂ ਦਾ ਟਾਰਗੇਟ ਕੀਤਾ। ਡਰੋਨਾ ਰਾਹੀ ਕੀਤੇ ਗਏ ਅਟੈਕ ਨੂੰ ਭਾਰਤ ਦੀ ਫੌਜ ਨੇ ਤਬਾਹ ਕਰ ਦਿੱਤਾ। ਲੜਾਕੂ ਜਹਾਜ ਜਾ ਰਹੀ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਦੀ ਨਜ਼ਰ ਭਾਰਤ ਦੇ ਏਅਰਬੇਸ ਨੂੰ ਤਬਾਹ ਕਰਨ ਦੀ ਸੀ। ਭਾਰਤ ਦੇ ਸਿੰਦੂਰ ਆਪਰੇਸ਼ਨ ਨੇ ਸ਼ਾਂਤੀ ਨਾਲ ਕੰਮ ਲਿਆ।

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਯੁਧ ਰੋਕਣ ਤੇ ਸਮਝੌਤਾ ਹੋ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਯੁੱਧ ਨੂੰ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਹਿਮ ਭੂਮਿਕਾ ਰਹੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਝੌਤੇ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ “ਅਮਰੀਕਾ ਦੀ ਵਿਚੋਲਗੀ ਨਾਲ ਰਾਤ ਭਰ ਚੱਲੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਮੁਕੰਮਲ ਅਤੇ ਫ਼ੌਰਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ।”

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top