ਭਾਰਤੀ ਹਵਾਈ ਫੌਜ ਵੱਲੋਂ ਭਰਤੀ ਰੈਲੀ 30 ਅਗਸਤ ਤੇ 2 ਸਤੰਬਰ ਨੂੰ
ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ ਹੋਵੇਗੀ ਭਰਤੀ ਰੈਲੀ

ਜਲੰਧਰ, 21 ਅਗਸਤ : ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਏਅਰ ਫੋਰਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ ਓਪਨ ਭਰਤੀ ਰੈਲੀ ਕਰਵਾਈ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ 30 ਅਗਸਤ 2025 ਨੂੰ ਪੰਜਾਬ ਰਾਜ ਦੇ ਲੜਕਿਆਂ ਅਤੇ 2 ਸਤੰਬਰ 2025 ਨੂੰ ਪੰਜਾਬ ਰਾਜ ਦੀਆਂ ਲੜਕੀਆਂ ਦੀ ਭਰਤੀ ਰੈਲੀ ਹੋਵੇਗੀ, ਜਿਸ ਦੇ ਲਈ ਐਂਟਰੀ ਦਾ ਸਮਾਂ ਸਵੇਰੇ 5 ਵਜੇ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਦਾ ਜਨਮ 01.01.2005 ਤੋਂ 01.07.2008 ਦੇ ਦਰਮਿਆਨ ਹੋਇਆ ਹੋਵੇ ਅਤੇ ਵਿਦਿਅਕ ਯੋਗਤਾ 10+2, ਡਿਪਲੋਮਾ, ਵੋਕੇਸ਼ਨਲ ਕੋਰਸ ਪਾਸ (ਘੱਟੋ-ਘੱਟ ਕੁੱਲ 50 ਫੀਸਦੀ ਅਤੇ 50 ਫੀਸਦੀ ਅੰਗਰੇਜ਼ੀ ਵਿਸ਼ੇ ਵਿੱਚ ਅੰਕ ਪ੍ਰਾਪਤ ਕੀਤੇ ਹੋਣ) । ਉਨ੍ਹਾਂ ਅੱਗੇ ਦੱਸਿਆ ਕਿ ਮੈਡੀਕਲ ਯੋਗਤਾ ਤਹਿਤ ਉਮੀਦਵਾਰ ਲੜਕੇ ਤੇ ਲੜਕੀਆਂ ਦਾ ਕੱਦ 152 ਸੈਂਟੀਮੀਟਰ ਹੋਣਾ ਚਾਹੀਦਾ ਹੈ।
ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਵਧੇਰੇ ਜਾਣਕਾਰੀ ਇੰਡੀਅਨ ਏਅਰ ਫੋਰਸ ਦੀ ਵੈਬਸਾਈਟ https://agnipathvayu.cdac.in ਤੋਂ ਲਈ ਜਾ ਸਕਦੀ ਹੈ ਜਾਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਲੰਧਰ ਦੇ ਹੈਲਪਲਾਈਨ ਨੰਬਰ 90569-20100 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਇਸ ਭਰਤੀ ਰੈਲੀ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top