ਜਲੰਧਰ:- ਕੇਂਦਰੀ ਸਰਕਾਰ ਵੱਲੋਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਸਿਹਤ ਸਹੂਲਤਾਂ ਦੇਣ ਲਈ Central Government Health Scheme (CGHS) ਚਲਾਈ ਜਾਂਦੀ ਹੈ। ਇਸ ਯੋਜਨਾ ਦੇ ਤਹਿਤ ਕਰਮਚਾਰੀ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ CGHS ਕਾਰਡ ਬਣਵਾ ਸਕਦੇ ਹਨ, ਜਿਸ ਨਾਲ ਉਹ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ‘ਚ ਇਲਾਜ ਦੀ ਸਹੂਲਤ ਲੈ ਸਕਦੇ ਹਨ।
ਲੋੜੀਂਦੇ ਦਸਤਾਵੇਜ਼:
- ਆਧਾਰ ਕਾਰਡ (ਪੈਨਸ਼ਨ/ਪਤਨੀ ਦਾ)
- ਪੈਨ ਕਾਰਡ (ਪੈਨਸ਼ਨ/ਪਤਨੀ ਦਾ)
- ਦਫ਼ਤਰੀ ਆਈਡੀ ਕਾਰਡ
- ਪਾਸਪੋਰਟ ਸਾਈਜ਼ ਫੋਟੋ (ਪੈਨਸ਼ਨ/ਪਤਨੀ ਦਾ)
- ਪਰਿਵਾਰਕ ਮੈਂਬਰਾਂ ਦੇ ਉਮਰ/ਸਬੰਧ ਸਬੂਤ
- ਪੈਨਸ਼ਨ ਸਲਿੱਪ
- ਬੈਂਕ ਸਟੇਟਮੈਂਟ (ਪਿਛਲੇ ਮਹੀਨੇ ਦੀ)
- ਪੀਪੀਓ ਬੁੱਕ
- ਵੋਟਰ ਕਾਰਡ (ਪੈਨਸ਼ਨ/ਪਤਨੀ ਦਾ)
- ਪਾਸਪੋਰਟ ਸਾਈਜ ਫੋਟੋਆਂ (ਪਿਛੇ ਚਿੱਟੀ ਚਾਂਦਰ ਹੋਵੇ) (ਪੈਨਸ਼ਨ/ਪਤਨੀ ਦਾ)
- ਬੈਕ ਦੀ ਕਾਪੀ (ਕਾਪੀ ਦੇ ਪਹਿਲੇ ਪੇਜ ਉੱਤੇ ਫੋਟੋ ਲੱਗੀ ਹੋਵੇ ਅਤੇ ਬੈਕ ਮੈਨੇਜਰ ਦੀ ਸਟੈਪ ਲੱਗੀ ਹੋਵੇ)
- ਬੱਚਿਆਂ ਦਾ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਸਾਈਜ ਫੋਟੋਆਂ, ਵੋਟਰ ਕਾਰਡ ਜੇਕਰ 18 ਸਾਲ ਤੋਂ ਘੱਟ ਹੈ ਤਾਂ ਜਨਮ ਸਰਟੀਫਿਕੇਟ ਅਤੇ ਦਸਵੀ ਦੀ ਮਾਰਕ ਸ਼ੀਟ ਲਾਜਮੀ ਲੈਕੇ ਆਉ।

















































