ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਜਲੰਧਰ ( ਪਰਮਜੀਤ ਸਾਬੀ ) – 8 ਮਾਰਚ, 2025 ਨੂੰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਜੋ ਕਿ ਔਰਤਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਲਿੰਗ ਸਮਾਨਤਾ ਦੀ ਵਕਾਲਤ ਕਰਨ ਲਈ ਸਮਰਪਿਤ ਸੀ। ਕਾਲਜ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਨੇ ਨਿੱਘੇ ਸਵਾਗਤੀ ਭਾਸ਼ਣ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਅਤੇ ਇਸ ਸਾਲ ਲਈ ਥੀਮ “ਐਕਸਲੇਰੇਟ ਐਕਸ਼ਨ: ਮਾਰਚ ਫਾਰਵਰਡ”  ‘ਤੇ ਚਰਚਾ ਕੀਤੀ।ਇਸ ਸਮਾਗਮ ਵਿੱਚ ਸਾਈਬਰ ਕ੍ਰਾਈਮ ਵਿਭਾਗ ਸੰਗਰੂਰ ਦੇ ਸਟੇਸ਼ਨ ਹਾਊਸ ਅਫ਼ਸਰ ਇੰਸਪੈਕਟਰ ਹਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਔਰਤਾਂ ਦੇ ਅਧਿਕਾਰਾਂ ਸ਼ਾਸਤਰੀਕਰਨ ਅਤੇ ਡਿਜੀਟਲ ਯੁੱਗ ਵਿੱਚ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕ ਕੀਤਾ।

ਵਿਦਿਆਰਥਣਾ ਦਿਲਪ੍ਰੀਤ ਕੌਰ ਅਤੇ ਰਮਨਦੀਪ ਕੌਰ ਦੁਆਰਾ ਸੱਭਿਆਚਾਰਕ ਪੇਸ਼ਕਾਰੀ ਅਤੇ ਹੰਸਪ੍ਰੀਤ ਕੌਰ, ਇਸਮਜੋਤ ਕੌਰ ਅਤੇ ਮਨਦੀਪ ਕੌਰ ਦੇ ਭਾਸ਼ਣ ਪ੍ਰਦਰਸ਼ਨਾਂ ਨੇ ਸਮਾਜ ਵਿੱਚ ਔਰਤਾਂ ਦੀਆਂ ਵਿਭਿੰਨ ਭੂਮਿਕਾਵਾਂ ਨੂੰ ਉਜਾਗਰ ਕੀਤਾ। ਡਾਕਟਰ ਰਿਜ਼ਵਨ ਕੌਰ ਯਾਦਗਾਰੀ ਪੁਰਸਕਾਰ ਵਿਦਿਆਰਥਣਾਂ ਜਸਪ੍ਰੀਤ ਕੌਰ ਅਤੇ ਸਾਧਨਾ ਗੌੜ ਨੂੰ ਦਿੱਤਾ ਗਿਆ। ਪ੍ਰੋਫੈਸਰ ਹਰਪਾਲ ਸਿੰਘ ਨੇ ਔਰਤਾਂ ਨੂੰ ਸਮਰਪਿਤ ਮੌਲਿਕ ਕਵਿਤਾ ਸੁਣਾਈ । ਸਮਾਗਮ ਦੇ ਅੰਤ ਵਿੱਚ ਡਾਕਟਰ ਭੁਪਿੰਦਰ ਕੌਰ ਮੁਖੀ ਰਸਾਇਣ ਵਿਗਿਆਨ ਵਿਭਾਗ ਦੁਆਰਾ ਕਾਲਜ ਦੇ ਵੋਮੈਨ ਵੈਲਫੇਅਰ ਸੈੱਲ ਵੱਲੋਂ ਧੰਨਵਾਦ ਕਰਦਿਆਂ ਔਰਤਾਂ ਲਈ ਸੁਰੱਖਿਅਤ ਅਤੇ ਵਧੇਰੇ ਸਮਾਵੇਸ਼ੀ ਡਿਜੀਟਲ ਸਪੇਸ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਇਸ ਸਮਾਗਮ ਵਿੱਚ ਸਮੂਹ ਹਾਜ਼ਰੀਨ, ਔਰਤਾਂ ਲਈ ਬਰਾਬਰੀ ਅਤੇ ਸੁਰੱਖਿਤ ਸੰਸਾਰ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਹੋਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top