ਡਰੋਲੀ ਕਲਾਂ ਦੇ ਸਲਾਨਾ ਛਿੰਝ ਮੇਲੇ ਸਬੰਧੀ ਸਾਬਕਾ ਐਮਪੀ ਸੁਸ਼ੀਲ ਰਿੰਕੂ ਜੀ ਨੂੰ ਦਿੱਤਾ ਸੱਦਾ ਪੱਤਰ

ਆਦਮਪੁਰ ਦੋਆਬਾ ( ਪਰਮਜੀਤ ਸਾਬੀ) ਮਿਤੀ 18 ਅਗਸਤ 2025 ਨੂੰ ਡਰੋਲੀ ਕਲਾਂ ਦਾ ਸਲਾਨਾ ਪੁਰਾਤਨ ਸਿੰਝ ਮੇਲਾ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ, ਜਿਸ ਵਿੱਚ ਪੱਟਕੇ ਦਾ ਘੋਲ ਅਤੇ ਸੁੰਦਰ ਝਾਕੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਹੋਣਗੀਆਂ, ਇਸੇ ਸੰਬੰਧ ਵਿੱਚ ਅੱਜ ਜਲੰਧਰ ਵਿਖੇ ਸਾਬਕਾ ਐਮਪੀ ਸੁਸ਼ੀਲ ਰਿੰਕੂ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ, ਜੋ ਇਸ ਮੇਲੇ ਵਿੱਚ ਸ਼ਿਰਕਤ ਕਰਨਗੇ ਅਤੇ ਨਤਮਸਤਕ ਹੋਣਗੇ, ਅੱਜ ਸੱਦਾ ਪੱਤਰ ਦੇਣ ਮੌਕੇ ਸੰਦੀਪ ਡਰੋਲੀ ਵਾਈਸ ਪ੍ਰਧਾਨ ਬੀਜੇਪੀ ਐਸਸੀ ਮੋਰਚਾ ਜਲੰਧਰ ਦਿਹਾਤੀ,ਕਿਸਾਨ ਸ ਮਨਜੀਤ ਸਿੰਘ ਪਧਿਆਣਾ,ਰਿਟਾਇਰਡ ਏਐਸਆਈ ਸ ਕੁਲਵੰਤ ਸਿੰਘ ਪਧਿਆਣਾ, ਰਵਿੰਦਰ ਸਿੰਘ ਸਰੋਆ ਉਘੇ ਸਮਾਜ ਸੇਵਕ ਅਤੇ ਸ ਸਤਬੀਰ ਸਿੰਘ ਡਰੋਲੀ, ਜੱਸੀ ਡਰੋਲੀ, ਬਲਜੀਤ ਡਰੋਲੀ, ਜੱਸਾ ਡਰੋਲੀ, ਦਲਜੀਤ ਸਿੰਘ ਪਧਿਆਣਾ ਅਥਲੀਟ ਅਤੇ ਹੋਰ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top