ਜਲੰਧਰ (ਸੁਲਿੰਦਰ ਕੰਢੀ) – ਜਿਲਾ ਜਲੰਧਰ ਦੇ ਨਿਊ ਦਸਮੇਸ਼ ਨਗਰ ਵਿੱਚ ਰਹਿੰਦੇ ਸ. ਬਲਜਿੰਦਰ ਸਿੰਘ ਪੁੱਤਰ ਸ. ਜਸਪਾਲ ਸਿੰਘ ਐਕਸਮੈਨ ਪੰਜਾਬ ਪੁਲਿਸ ਦਾ ਬੇਟਾ ਕੈਨੇਡਾ ਵਿੱਚ ਪੜਾਈ ਕਰ ਰਿਹਾ ਸੀ ਅਤੇ ਨਾਲ-ਨਾਲ ਪੁਲਿਸ ਵਿੱਚ ਭਰਤੀ ਹੋਣ ਦੀਆਂ ਸ਼ਰਤਾਂ ਵੀ ਪੂਰੀਆਂ ਕਰ ਰਿਹਾ ਸੀ। ਉਸ ਵੇਲੇ ਖੁਸ਼ੀ ਦੀ ਲਹਿਰ ਦੁੱਗਣੀ ਹੋ ਗਈ ਜਦੋਂ ਸ. ਜਸਪਾਲ ਸਿੰਘ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਹੈ।ਸ. ਬਲਜਿੰਦਰ ਸਿੰਘ ਇੱਕ ਬਹੁਤ ਹੀ ਹੋਣਹਾਰ, ਸਰੀਫ ਅਤੇ ਸੂਝਵਾਨ ਪੰਜਾਬ ਦਾ ਨੌਜਵਾਨ ਹੈ।ਸ. ਬਲਜਿੰਦਰ ਸਿੰਘ ਆਪਣੇ ਮਾਤਾ ਪਿਤਾ ਦਾ ਸਰਵਣ ਪੁੱਤਰ ਵਾਂਗ ਰੋਲ ਅਦਾ ਕਰਦਾ ਹੈ। ਅੱਜ ਉਨ੍ਹਾਂ ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਕੁਦਰਤ ਨੇ ਸ.ਬਲਜਿੰਦਰ ਸਿੰਘ ਨੂੰ ਕੈਨੇਡਾ ਪੁਲਿਸ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਦੱਸਣਯੋਗ ਇਹ ਵੀ ਹੈ ਕਿ ਸ. ਬਲਜਿੰਦਰ ਸਿੰਘ ਦੇ ਪਿਤਾ ਸ. ਜਸਪਾਲ ਸਿੰਘ ਵੀ ਜਲੰਧਰ ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਸਨ ਅਤੇ ਉਨ੍ਹਾਂ ਨੇ ਲਗਾਤਾਰ 18 ਸਾਲ ਨੰਗਲ ਸਾਮਾਂ ਚੌਕੀ ਵਿਚ ਸੇਵਾਵਾਂ ਦਿੱਤੀਆਂ। ਪੰਜਾਬ ਪੁਲਿਸ ਵਿੱਚ ਉਸ ਦੀ ਕਾਫ਼ੀ ਚਰਚਾ ਹੁੰਦੀ ਸੀ। ਚੰਗੀ ਡਿਊਟੀ ਕਰਦੇ ਕਰਦੇ ਉਨ੍ਹਾਂ ਨੇ ਨੰਗਲ ਸਾਮਾਂ ਜਿਲ੍ਹਾ ਜਲੰਧਰ ਵਿੱਚੋਂ ਹੀ ਉਨ੍ਹਾਂ ਰਿਟਾਇਰਮੈਂਟ ਲੈ ਲਈ। ਸ. ਜਸਪਾਲ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਪੰਜਾਬ ਪੁਲਿਸ ਦੇ ਜਵਾਨ ਸਨ। ਕੁਦਰਤ ਨੇ ਇਹਨਾਂ ਦੀਆਂ ਸੇਵਾਵਾਂ ਦੇਖ ਕੇ ਕੈਨੇਡਾ ਪੁਲਿਸ ਨੇ ਇਹਨਾਂ ਦੇ ਪੁੱਤਰ ਸ. ਬਲਜਿੰਦਰ ਸਿੰਘ ਨੂੰ ਵੀ ਸੇਵਾ ਕਰਨ ਦਾ ਮੌਕਾ ਦਿੱਤਾ। ਇਸ ਖਬਰ ਨਾਲ ਜਲੰਧਰ ਦੇ ਨਿਊ ਦਸਮੇਸ਼ ਨਗਰ ਅਤੇ ਪੰਜਾਬ ਪੁਲਿਸ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ।
- +91 99148 68600
- info@livepunjabnews.com