ਜਲੰਧਰ ਕੇਂਦਰੀ ਮੰਡਲ 5 ‘ਚ ਭਾਜਪਾ ਦਾ ਵੱਡਾ ਐਕਸ਼ਨ,ਸੈਂਕੜੇ ਸਮਰਥਕ ਭਾਜਪਾ ‘ਚ ਹੋਏ ਸ਼ਾਮਿਲ – ਇੰਜੀ: ਚੰਦਨ ਰਾਖੇਜਾ

ਜਲੰਧਰ (ਪਰਮਜੀਤ ਸਾਬੀ) – ਅੱਜ ਦਕੋਹਾ ਸਥਿਤ ਬਾਬਾ ਬੁੱਢਾ ਜੀ ਇਨਕਲੇਵ ਦੇ ਪਾਰਕ ਵਿੱਚ ਮੰਡਲ 5 ਦੇ ਪ੍ਰਧਾਨ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਮੀਟਿੰਗ ਦਾ ਸੰਚਾਲਨ ਕੇਂਦਰੀ ਮੰਡਲ ਦੇ ਜਨਰਲ ਸਕੱਤਰ ਇੰਜਨੀਅਰ ਚੰਦਨ ਰੱਖੇਜਾ ਨੇ ਕੀਤਾ। ਜਿਸ ਵਿੱਚ ਸਮੂਹ ਹਾਜ਼ਰ ਵਰਕਰਾਂ ਦਾ ਮੀਟਿੰਗ ਵਿੱਚ ਆਉਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਅਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿੱਤ ਵਿੱਚ ਲਏ ਗਏ ਅਹਿਮ ਫੈਸਲਿਆਂ ਬਾਰੇ ਜਾਣੂ ਕਰਵਾਇਆ ਅਤੇ ਸਾਰੇ ਲਾਭਪਾਤਰੀਆਂ ਬਾਰੇ ਵੀ ਜਾਣਕਾਰੀ ਦਿੱਤੀ। ਜਿਸ ਵਿੱਚ ਲੋਕਾਂ ਨੂੰ ਵੱਖ-ਵੱਖ ਕੇਂਦਰੀ ਸਕੀਮਾਂ ਜਿਵੇਂ ਕਿ ਉੱਜਵਲਾ ਯੋਜਨਾ, ਆਵਾਸ ਯੋਜਨਾ, ਵਿਸ਼ਵਕਰਮਾ ਸਕੀਮਾਂ ਆਦਿ ਬਾਰੇ ਜਾਣੂ ਕਰਵਾਇਆ ਗਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ, ਸਾਬਕਾ ਮੰਡਲ ਪ੍ਰਧਾਨ ਐਡਵੋਕੇਟ ਵਿਕਰਮ ਸ਼ਰਮਾ, ਮੰਡਲ ਪ੍ਰਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਇੰਜੀ ਚੰਦਨ ਰੱਖੇਜਾ ਅਤੇ ਗੁਰਮੀਤ ਸਿੰਘ, ਮੰਡਲ 5 ਤੋਂ ਮਹਿਲਾ ਮੋਰਚਾ ਦੀ ਪ੍ਰਧਾਨ ਸ੍ਰੀਮਤੀ ਲਖਵਿੰਦਰ ਕੌਰ, ਸੀਨੀਅਰ ਭਾਜਪਾ ਮਹਿਲਾ ਬੀਬੀ ਕਿਰਨ ਭਾਰਦਵਾਜ, ਇੰਦੂ ਅਗਰਵਾਲ, ਮੰਡਲ ਸਕੱਤਰ ਮਨਜੀਤ ਮੀਤਾ ਅਤੇ ਅਮਰਜੀਤ ਸਿੰਘ, ਓ.ਬੀ.ਸੀ ਮੋਰਚਾ ਦੇ ਪ੍ਰਧਾਨ ਗੁਰਵਿੰਦਰ ਪ੍ਰਿੰਸ, ਭਾਜਪਾ ਆਗੂ ਜਰਨੈਲ ਸਿੰਘ ਡਿਪਲਾ, ਰਮੇਸ਼ ਵਰਮਾ, ਏ.ਕੇ.ਲੂਥਰਾ, ਸ਼ਸ਼ੀ ਸ਼ੁਕਲਾ, ਪਰਮਜੀਤ, ਪਰਵੇਸ਼, ਰਜਿੰਦਰ ਰਾਣਾ, ਬਲਿਰਾਮ ਜੀ ਦੀ ਹਾਜ਼ਰੀ ਵਿੱਚ
ਭਵਨੀਤ ਸਿੰਘ, ਨੌਜਵਾਨ ਆਗੂ ਐਡਵੋਕੇਟ ਅਜੈ ਕੈਂਥ ਤੇ ਅਮਨ ਸੁਦੇਰਾ, ਮੀਤ ਪ੍ਰਧਾਨ ਸਚਿਨ ਸ਼ਰਮਾ, ਸਮਾਜ ਸੇਵੀ ਤੇ ਪ੍ਰਾਚੀਨ ਸਨਾਤਨ ਧਰਮ ਮੰਦਰ ਦੇ ਪ੍ਰਧਾਨ ਰਾਕੇਸ਼ ਮਰਵਾਹਾ, ਰਜਿੰਦਰ ਗੁਲਾਟੀ,ਬੂਟਾ ਸਿੰਘ, ਸਚਿਨ ਸ਼ਰਮਾ, ਦਿਨੇਸ਼ ਠਾਕੁਰ, ਦੀਪਕ ਧਵਨ, ਸੰਜੇ ਗੁਪਤਾ, ਸ੍ਰੀਮਤੀ ਪਰਮਿੰਦਰ ਕੌਰ, ਵੀਨਾ ਰਾਣੀ, ਭੁਪਿੰਦਰ ਕੌਰ, ਅਲਕਾ ਰਾਣੀ, ਊਸ਼ਾ, ਅੰਜੂ ਬਾਲਾ, ਜਸਵੀਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਵਰਿੰਦਰ ਕੌਰ, ਮਨਿੰਦਰ ਕੌਰ, ਮਿਸ. ਸੋਨੂੰ ਸ਼ਰਮਾ, ਕਿਰਨਦੀਪ, ਬੀਨਾ, ਜੋਤੀ, ਕੌਸ਼ਲਿਆ ਜੀ, ਬਲਵਿੰਦਰ ਕੌਰ, ਕਸ਼ਮੀਰ ਕੌਰ, ਭਜਨ ਕੌਰ, ਊਸ਼ਾ ਰਾਣੀ, ਟਿੰਕੂ, ਅਮਿਤ ਕਸ਼ਯਪ, ਬੂਥ ਪ੍ਰਧਾਨ ਸੁਨੀਲ ਕੁਮਾਰ, ਨਰੇਸ਼ ਪਾਲ ਆਦਿ ਨੇ ਵੱਡੀ ਗਿਣਤੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਕੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਅਹਿਦ ਲਿਆ ਅਤੇ ਪੰਜਾਬ ਵਿੱਚ ਭਾਜਪਾ ਦਾ ਕਮਲ ਖਿੜਨ ਲਈ ਪੂਰੇ ਜੋਸ਼ ਨਾਲ ਕੰਮ ਕਰਨ ਦਾ ਅਹਿਦ ਲਿਆ।

Leave a Comment

Your email address will not be published. Required fields are marked *

Scroll to Top