ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਛਾਉਣੀ ਦੀ ਅਗਵਾਈ ‘ਚ ਇਕ ਵੱਡਾ ਜਥਾ ਹਲਕਾ ਜਲੰਧਰ ਛਾਉਣੀ ਦੇ ਪਿੰਡ ਕਾਲਿਆਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ‘ਪੰਜਾਬ ਬਚਾਓ ਯਾਤਰਾ ”ਚ ਸ਼ਾਮਲ ਹੋਣ ਲਈ ਰਵਾਨਾ ਹੋਇਆ।ਦਿਨ-ਰਾਤ ਮਿਹਨਤ ਕਰ ਰਹੇ ਸਰਗਰਮ ਨੇਤਾ ਸੰਘਾ ਨੇ ਕਿਹਾ ਕਿ 1ਫਰਵਰੀ ਨੂੰ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਸਿਰਫ਼ ਅਕਾਲੀ ਵਰਕਰਾਂ ਦਾ ਹੀ ਨਹੀਂ ਬਲਕਿ ਹਰ ਵਰਗ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਅਕਾਲੀ ਦਲ ਵਿਰੁੱਧ ਝੂਠੇ ਪ੍ਰਚਾਰ ਕਰਕੇ ਪੰਜਾਬ ਨੂੰ ਹੋਏ ਨੁਕਸਾਨ ਦਾ ਅਹਿਸਾਸ ਕਰਵਾਉਣਾ ਸਮੂਹ ਪੰਜਾਬੀਆਂ ਦੀ ਮੁੱਖ ਤਰਜੀਹ ਹੈ। ਪੰਜਾਬ ਬਚਾਓ ਯਾਤਰਾ ਇਕ ਮਹੱਤਵਪੂਰਨ ਮੀਲ ਪੱਥਰ ਤੇ ਸਮੇਂ ਦੀ ਲੋੜ ਹੈ। ਅਕਾਲੀ ਦਲ ਇਕ ਸ਼ਾਨਦਾਰ ਅਤੀਤ ਵਾਲੀ ਇੱਕਲੌਤੀ ਖੇਤਰ ਪਾਰਟੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਚੁਣਿਆ ਗਿਆ
ਬਦਲ ਪੰਜਾਬ ਦੀ ਤਰੱਕੀ ਨੂੰ ਦਹਾਕਿਆਂ ਪਿੱਛੇ ਧੱਕਣ ਵਾਲੀ ਗਲਤ ਸਾਬਤ ਹੋਇਆ ਹੈ।

















































