CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਅਗਸਤ ਮਹੀਨੇ ਦੀ ਮਹੀਨਾਵਾਰ ਮੀਟਿੰਗ ਹੋਵੇਗੀ ਇਸ ਦਿਨ- ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਜਲੰਧਰ (ਬਿਊਰੋ ਰਿਪੋਰਟ) – ਸੀ.ਆਰ.ਪੀ.ਐਫ. ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਐਸੋਸੀਏਸ਼ਨ ਵੱਲੋਂ ਇਹ ਸੰਦੇਸ਼ ਦੇਣ ਜਾ ਰਹੇ ਹਾਂ ਕਿ ਹਰ ਵਾਰ ਦੀ ਤਰ੍ਹਾਂ ਅਗਸਤ ਮਹੀਨੇ ਦੀ ਮੀਟਿੰਗ ਵੀ ਕੀਤੀ ਜਾ ਰਹੀ ਹੈ। ਸਾਰੇ ਐਕਸਮੈਨਸ ਨੂੰ ਇਹ ਸੰਦੇਸ਼ ਹੈ ਕਿ ਇਸ ਮੀਟਿੰਗ ਵਿੱਚ ਲਿਕਰ ਅਤੇ ਕੰਟੀਨ ਦੇ ਕਾਰਡ ਬਣਾਉਣ ਵਾਲੇ ਸਾਰੇ ਦਸਤਾਵੇਜ਼ ਲੈਕੇ ਮਿਤੀ 07/08/2024, ਦਿਨ ਬੁੱਧਵਾਰ ਨੂੰ ਗਰੁੱਪ ਸੈਟਰ ਜਲੰਧਰ ਵਿੱਚ ਪਹੁੰਚ ਕੇ ਆਪਣੇ ਫਾਰਮਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਉਣ। ਗਰੁੱਪ ਸੈਟਰ ਦੇ ਡੀਆਈਜੀ ਰਕੇਸ਼ ਰਾਉ ਜੀ ਵੱਲੋਂ ਸਖ਼ਤ ਸੰਦੇਸ਼ ਹੈ ਕਿ ਹਰ ਐਕਸਮੈਨ ਅਤੇ ਸ਼ਹੀਦ ਪਰਿਵਾਰ ਇਸ ਮੀਟਿੰਗ ਵਿੱਚ ਆਪਣੇ ਪੂਰੇ ਦਸਤਾਵੇਜ਼ ਲੈਕੇ ਹਾਜ਼ਰ ਹੋਣ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੀ ਲਾਭ ਮਿਲ ਸਕੇ। ਜਿਨ੍ਹਾਂ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਨੇ ਸੀ.ਜੀ.ਐਚ.ਐਸ. ਦੇ ਕਾਰਡ ਨਹੀਂ ਬਣਾਏ ਉਹ ਵੀ ਪਹਿਲ ਦੇ ਆਧਾਰ ਤੇ ਕਰਨ। ਇਸ ਮੀਟਿੰਗ ਵਿੱਚ ਗਰੁੱਪ ਸੈਟਰ ਦੇ ਡੀਸੀ ਐਡਮ ਵੀ ਹਾਜਰ ਹੋਣਗੇ। ਆਏ ਹੋਏ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਵੀ ਕਰਨਗੇ। ਗਰੁੱਪ ਸੈਟਰ ਦਾ ਮਿਨਸਟਰੀ ਸਟਾਫ ਵੀ ਇਸ ਮੀਟਿੰਗ ਵਿੱਚ ਸਾਮਲ ਹੋਵੇਗਾ ਤਾਂ ਜੋ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਦੇ ਰੁੱਕੇ ਹੋਏ ਕੰਮ ਸਿਰੇ ਚੜ ਸਕਣ। ਮੀਟਿੰਗ ਵਿੱਚ ਆਉਣ ਵਾਲੇ ਸਾਰੇ ਜਵਾਨਾਂ ਨੂੰ ਇਹ ਸੰਦੇਸ਼ ਵੀ ਹੈ ਕਿ ਜਿਸ ਨੇ ਵੀ ਮੀਟਿੰਗ ਵਿੱਚ ਆਉਣਾ ਹੈ ਉਹ ਐਸੋਸੀਏਸ਼ਨ ਨੂੰ ਆਪਣੀ ਜਾਣਕਾਰੀ ਐਸੋਸੀਏਸ਼ਨ ਨੂੰ ਫੋਨ ਰਾਹੀਂ ਦੇ ਸਕਦਾ ਹੈ। ਧੰਨਵਾਦ।

Leave a Comment

Your email address will not be published. Required fields are marked *

Scroll to Top