ਜਲੰਧਰ (ਬਿਊਰੋ ਰਿਪੋਰਟ) – ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਜੁਆਨਾਂ ਨਾਲ ਮਿਲਾਣ ਜਾ ਰਹੇ ਹਾਂ,ਜਿਨ੍ਹਾਂ ਨੇ ਅਸ਼ੋਸੀਏਸ਼ਨ ਖੜੀ ਕੀਤੀ। ਉਹਨਾਂ ਵਿੱਚੋਂ ਜਸਵੀਰ ਸਿੰਘ ਨਡਾਲੋ ਇੱਕ ਹੈ। ਜਸਵੀਰ ਸਿੰਘ ਨਡਾਲੋ ਨੇ ਐਸ਼ੋਸ਼ੀਏਸ਼ਨ ਦੇ ਉਹਨਾਂ ਦਿਨਾਂ ਵਿੱਚ ਮਦਦ ਕੀਤੀ ਜਦੋਂ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਦਾ ਕਿਸੇ ਨੂੰ ਵੀ ਕੋਈ ਯਾਦ ਨਹੀਂ ਸੀ। ਉਸ ਸਮੇਂ ਜਸਵੀਰ ਸਿੰਘ ਨਡਾਲੋ ਅਤੇ ਨਿਰਮਲ ਸਿੰਘ ਬਡੋ ਨੇ ਸਾਡੇ ਨਾਲ ਜੁੜ ਕੇ ਐਸ਼ੋਸ਼ੀਏਸ਼ਨ ਦੀ ਸ਼ੁਰੂਆਤ ਕੀਤੀ। ਨਿਰਮਲ ਸਿੰਘ ਬੱਡੋ ਨੂੰ ਐਸ਼ੋਸੀਏਸ਼ਨ ਦੇ ਸੈਕਟਰੀ ਵਾਂਗ ਨਿਯੁਕਤ ਕੀਤਾ ਗਿਆ ਅਤੇ ਜਸਵੀਰ ਸਿੰਘ ਨੂੰ ਜਿਲਾ ਹੁਸ਼ਿਆਰਪੁਰ ਪ੍ਰਧਾਨ ਬਣਾਇਆ ਗਿਆ। ਹੁਸ਼ਿਆਰਪੁਰ ਦੇ ਸ਼ਹੀਦ ਪਰਿਵਾਰ ਅਤੇ ਐਕਸਮੈਨਸ ਨੂੰ ਇਕੱਠੇ ਕਰਨ ਵਿੱਚ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ। ਨਿਰਮਲ ਸਿੰਘ ਬੱਡੋ ਨੇ ਸੀਆਰਪੀਐਫ ਦੀਆਂ ਮੀਟਿੰਗਾਂ ਵਿੱਚ ਆਪਣੀ ਗੱਡੀ ਰਾਹੀਂ ਲੋਕਾਂ ਨੂੰ ਮੀਟਿੰਗਾਂ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ। ਐਸੋਸੀਏਸ਼ਨ ਵੱਲੋਂ ਇਹਨਾਂ ਦੋਨਾਂ ਅਹੁਦੇਦਾਰਾਂ ਨੂੰ ਐਸੋਸੀਏਸ਼ਨ ਨੇ 18 ਅਪ੍ਰੈਲ 2024 ਨੂੰ ਸਨਮਾਨਿਤ ਵੀ ਕੀਤਾ।
ਦਲਵੀਰ ਸਿੰਘ ਢਿੱਲੋ ਨੂੰ ਸ਼ੁਰੂ ਵਿੱਚ ਹੀ ਅੰਮ੍ਰਿਤਸਰ ਜਿਲੇ ਦੇ ਪ੍ਰਧਾਨ ਵਜੋਂ ਨਿਵਾਜਿਆ ਗਿਆ। ਦਲਵੀਰ ਸਿੰਘ ਢਿੱਲੋ ਨੇ ਅੰਮ੍ਰਿਤਸਰ ਦੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਨੂੰ ਮਿਲੇ ਅਤੇ ਉਨ੍ਹਾਂ ਨੂੰ ਐਸੋਸੀਏਸ਼ਨ ਦੀ ਜਾਣਕਾਰੀ ਦਿੱਤੀ। ਇਹ ਸਾਰੀ ਜਾਣਕਾਰੀ ਉਸ ਮੌਕੇ ਦੇ ਡੀਆਈਜੀ ਸੁਨੀਲ ਥੋਰਪੇ ਜੀ ਨੂੰ ਵੀ ਦਿੱਤੀ ਜਾਂਦੀ ਸੀ। ਡੀਆਈਜੀ ਸੁਨੀਲ ਥੋਰਪੇ ਤੇ ਅਸ਼ੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਹਰ ਮਹੀਨਾਵਾਰ ਮੀਟਿੰਗ ਵਿੱਚ ਨਵੇਂ ਸ਼ਹੀਦ ਪਰਿਵਾਰ ਅਤੇ ਐਕਸਮੈਨਸ ਦੇ ਨਾਮ ਵੀ ਪੁਕਾਰਦੇ ਸਨ। ਸਤਨਾਮ ਸਿੰਘ ਰੰਧਾਵਾ ਗਰੁੱਪ ਸੈਂਟਰ ਵਿੱਚ ਬੀਐਚਐਮ ਦੀ ਡਿਊਟੀ ਕਰਦੇ ਸੀ। ਐਸੋਸੀਏਸ਼ਨ ਦੀਆਂ ਮੀਟਿੰਗਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਗੁਰਦਾਸਪੁਰ ਜਿਲ੍ਹੇ ਵਿੱਚ ਚੇਅਰਮੈਨ ਦੇ ਅਹੁਦੇ ਤੇ ਡਿਊਟੀ ਸੰਭਾਲ ਲਈ। ਉਹਨਾਂ ਨੇ ਗੁਰਦਾਸਪੁਰ ਜਿਲ੍ਹੇ ਦੇ ਸ਼ਹੀਦ ਪਰਿਵਾਰਾਂ ਤੇ ਐਕਸਮੈਨਸ ਨੂੰ ਐਸੋਸੀਏਸ਼ਨ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਐਸੋਸੀਏਸ਼ਨ ਲਈ ਕੰਮ ਕਰਨ ਵਾਲੇ ਲੋਕਾਂ ਦੇ ਸਦਾ ਅਹਿਸਾਨਮੰਦ ਰਹਿਣਗੇ। ਇਹਨਾਂ ਦੀਆਂ ਸੇਵਾਵਾਂ ਨੂੰ ਕਦੀ ਵੀ ਅਣਦੇਖਿਆ ਨਹੀਂ ਕੀਤਾ ਜਾਵੇਗਾ। ਇਸ ਸਾਲ ਦੀ ਤਰ੍ਹਾਂ ਐਸੋਸੀਏਸ਼ਨ ਦੇ ਲਈ ਕੰਮ ਕਰਨ ਵਾਲਿਆਂ ਲੋਕਾਂ ਨੂੰ ਮਾਨ ਸਨਮਾਨ ਦਿੱਤਾ ਜਾਊਗਾ। ਇਸ ਪ੍ਰੋਗਰਾਮ ਵਿੱਚ ਮਹਿਲਾ ਜਥੇਬੰਦੀਆਂ ਨੂੰ ਵੀ ਬਰਾਬਰ ਦਾ ਮਾਣ ਸਨਮਾਨ ਦਿੱਤਾ ਗਿਆ।

















































