ਜਲੰਧਰ (ਬਿਊਰੋ ਰਿਪੋਰਟ) – ਰਾਜਬੀਰ ਸਿੰਘ ਪਿੰਡ ਜੋਜੂ ਕਲਾ ਜਿਲ੍ਹਾ ਚਰਖੀ ਦਾਰਦੀ ਹਰਿਆਣਾ ਦੇ ਰਹਿਣ ਵਾਲੇ ਸਨ। ਰਾਜਬੀਰ ਸਿੰਘ ਪਰਿਵਾਰ ਪ੍ਰਤੀ ਬਹੁਤ ਹੀ ਵਧੀਆ ਘਰ ਦਾ ਨੌਜਵਾਨ ਸੀ। ਰਾਜਬੀਰ ਸਿੰਘ ਦੀ ਬਚਪਨ ਤੋਂ ਹੀ ਇੱਛਾ ਸੀ ਕਿ ਮੈ ਦੇਸ਼ ਦਾ ਸਿਪਾਹੀ ਬਣ ਕੇ ਦੇਸ਼ ਦੀ ਰਾਖੀ ਕਰਾ। ਰਾਜਬੀਰ ਸਿੰਘ ਹਮੇਸ਼ਾ ਆਪਣੇ ਦਾਦਾ ਜੀ ਅਤੇ ਪਾਪਾ ਨਾਲ ਹਮੇਸ਼ਾ ਸਿਪਾਹੀ ਦੀਆਂ ਗੱਲਾਂ ਕਰਦਾ ਰਹਿੰਦਾ। ਰਾਜਬੀਰ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਕੁਦਰਤ ਨੇ ਅਜਿਹਾ ਚਮਤਕਾਰ ਦਿਖਾਇਆ ਕਿ ਰਾਜਬੀਰ ਸਿੰਘ ਨੂੰ ਸੀਆਰਪੀਐਫ ਵਿੱਚ ਭਰਤੀ ਹੋਣ ਦਾ ਮੌਕਾ ਮਿਲ ਗਿਆ। 30/07/1985 ਨੂੰ ਰਾਜਬੀਰ ਸਿੰਘ ਸੀਆਰਪੀਐਫ ਵਿੱਚ ਭਰਤੀ ਹੋ ਗਿਆ। ਟਰੇਨਿੰਗ ਲਈ ਨਿਮਸ ਟਰੇਨਿੰਗ ਸੈਟਰ ਵਿੱਚ ਇੱਕ ਚੰਗੇ ਸਿਪਾਹੀ ਹੀ ਟਰੇਨਿੰਗ ਹਾਸਿਲ ਕਰਨ ਲੱਗ ਪਿਆ। ਟਰੇਨਿੰਗ ਬਹੁਤ ਹੀ ਸਾਫ ਸੁਥਰੇ ਅਤੇ ਵਧੀਆ ਤਰੀਕੇ ਨਾਲ ਕਰ ਰਿਹਾ ਸੀ। ਸੀਨੀਅਰ ਅਧਿਕਾਰੀਆਂ ਅਤੇ ਉਸਤਾਦ ਵੀ ਇਸ ਦੀ ਪਰਵਰਿਸ਼ ਤੇ ਮਾਣ ਕਰਦੇ ਸਨ।
ਵੈਸੇ ਵੀ ਹਰਿਆਣੇ ਦੀ ਫੋਰਸ ਵਿੱਚ ਸਪੋਰਟਸ ਮੈਨ ਅਤੇ ਜਵਾਨਾਂ ਦਾ ਇੱਕ ਅਲੱਗ ਹੀ ਰੁਤਬਾ ਹੁੰਦਾ ਹੈ। ਟਰੇਨਿੰਗ ਦੌਰਾਨ ਰਾਜਬੀਰ ਸਿੰਘ ਆਪਣੀ ਪਲਟਿਊਨ ਵਿੱਚ ਪਹਿਲੇ ਨੰਬਰ ਦਾ ਗਾਈਡ ਸੀ। ਹਮੇਸ਼ਾ ਟਰੇਨਿੰਗ ਦੇ ਸਮੇਂ ਰਾਜਬੀਰ ਸਿੰਘ ਪਰੇਡ ਵਿੱਚ ਬਹੁਤ ਮਾਣ ਪ੍ਰਾਪਤ ਕਰਦਾ ਸੀ। ਟਰੇਨਿੰਗ ਪੂਰੀ ਹੋਣ ਤੇ ਰਾਜਬੀਰ ਸਿੰਘ ਨੂੰ ਰਾਜਬੀਰ ਸਿੰਘ ਨੂੰ ਸ਼੍ਰੀ ਨਗਰ ਵਿੱਚ ਪੋਸਟਿੰਗ ਮਿਲੀ ਗਈ। ਡਿਊਟੀ ਦੌਰਾਨ ਰਾਜਬੀਰ ਸਿੰਘ ਬਹੁਤ ਚੰਗੇ ਨਤੀਜੇ ਦਿੱਤੇ ਅਤੇ ਇਹਨਾਂ ਨੂੰ ਬਟਾਲੀਅਨ ਵਿੱਚ ਸਨਮਾਨਿਤ ਵੀ ਕੀਤਾ ਗਿਆ। ਰਾਜਬੀਰ ਸਿੰਘ ਨੇ ਸ਼ੁਰੂ ਵਿੱਚ ਹੀ ਮੈਡਲ ਪ੍ਰਾਪਤ ਕਰ ਲੇ ਸੀ। ਰਾਜਬੀਰ ਸਿੰਘ ਹਮੇਸ਼ਾ ਸੀਨੀਅਰ ਅਫ਼ਸਰਾਂ ਦੀ ਗੁੱਡ ਬੁੱਕ ਵਿੱਚ ਰਹਿੰਦੇ ਸੀ। ਥੋੜੀ ਦੇਰ ਬਾਅਦ ਰਾਜਬੀਰ ਸਿੰਘ ਬਿਮਾਰੀ ਕਾਰਨ ਉਦਾਸ ਰਹਿਣ ਲੱਗ ਪਏ। ਸੀਨੀਅਰ ਅਫ਼ਸਰਾਂ ਨੇ ਛੁੱਟੀ ਦੇ ਕੇ ਉਸ ਨੂੰ ਘਰ ਭੇਜ ਦਿੱਤਾ। ਕੁਝ ਦਿਨ ਛੁੱਟੀ ਕੱਟਣ ਤੋਂ ਬਾਅਦ ਅਚਾਨਕ ਇੱਕ ਦਿਨ ਹਾਰਟ ਅਟੈਕ ਆ ਗਿਆ। ਹਾਰਟ ਅਟੈਕ ਵਿੱਚ ਰਾਜਬੀਰ ਸਿੰਘ ਸਾਰਿਆਂ ਨੂੰ ਅਲਵਿਦਾ ਕਰ ਗਏ। ਘਰ ਵਿੱਚ ਹਫੜਾ ਦਫ਼ੜੀ ਮਚ ਗਈ। ਬੱਚੇ ਛੋਟੇ ਹੋਣ ਕਰਕੇ ਉਹਨਾਂ ਦੀ ਪਤਨੀ ਸੰਤੋਸ਼ ਦੇਵੀ ਬਹੁਤ ਹੀ ਘਬਰਾ ਗਈ। ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ। ਪਿੰਡ ਦੀਆਂ ਕੁਝ ਔਰਤਾਂ ਨੇ ਸੰਤੋਸ਼ ਦੇਵੀ ਨੂੰ ਸੰਭਾਲਿਆ। ਛੋਟੇ ਛੋਟੇ ਬੱਚੇ ਵੀ ਪਿਤਾ ਦੇ ਆਲੇ ਦੁਆਲੇ ਰੋ ਰਹੇ ਸਨ ਅਤੇ ਪਰਿਵਾਰ ਦੇ ਲੋਕਾਂ ਨੇ ਇਹਨਾਂ ਬੱਚਿਆਂ ਨੂੰ ਵੀ ਪਿਆਰ ਅਤੇ ਸਤਿਕਾਰ ਨਾਲ ਸੰਭਾਲਿਆ।

ਇਹਨਾਂ ਦੇ ਹਾਰਟ ਅਟੈਕ ਦੀ ਖਬਰ 110 ਬਟਾਲੀਅਨ ਸੀਆਰਪੀਐਫ ਨੂੰ ਕਰ ਦਿੱਤੀ ਗਈ। 110 ਬਟਾਲੀਅਨ ਰਾਜਵੀਰ ਸਿੰਘ ਦੀ ਹੀ ਬਟਾਲੀਅਨ ਸੀ। ਦੂਸਰੇ ਦਿਨ ਸੀਆਰਪੀਐਫ ਦੇ ਜਵਾਨ ਆਪਣੀ ਗਾਰਡ ਨੂੰ ਨਾਲ ਲੈ ਕੇ ਇਹਨਾਂ ਦੇ ਪਿੰਡ ਪਹੁੰਚ ਗਏ। ਸੀਆਰਪੀਐਫ ਦੀ ਪਰੰਪਰਾ ਅਨੁਸਾਰ ਰਾਜਵੀਰ ਸਿੰਘ ਨੂੰ ਤਿਰੰਗੇ ਵਿੱਚ ਲਪੇਟਿਆ ਅਤੇ ਸੰਸਕਾਰ ਲਈ ਤਿਆਰ ਕਰ ਲਿਆ। ਸੀਆਰਪੀਐਫ ਦੇ ਜਵਾਨਾਂ ਨੇ ਰਾਜਵੀਰ ਸਿੰਘ ਨੂੰ ਫਾਇਰ ਕਰਕੇ ਸਲਾਮੀ ਦਿੱਤੀ ਅਤੇ ਅਲਵਿਦਾ ਕਰ ਦਿੱਤਾ। ਪਰ ਸੰਤੋਸ਼ ਦੇਵੀ ਬੱਚਿਆਂ ਨਾਲ ਕਾਫੀ ਪਰੇਸ਼ਾਨ ਸੀ ਪਰਿਵਾਰ ਦੇ ਲੋਕਾਂ ਨੇ ਸੰਤੋਸ਼ ਦੇਵੀ ਨੂੰ ਦਿਲਾਸਾ ਦਿੱਤਾ ਅਤੇ ਸਿਵਿਆਂ ਤੋਂ ਘਰ ਲੈ ਆਏ। ਘਰ ਸੰਤੋਸ਼ ਦੇਵੀ ਬਾਰ ਬਾਰ ਰੋ ਰਹੀ ਸੀ ਅਤੇ ਬੱਚੇ ਵੀ ਮਾਂ ਨੂੰ ਦੇਖ ਕੇ ਘਬਰਾ ਰਹੇ ਸਨ। ਪਰ ਹੌਲੀ ਹੌਲੀ ਸੰਤੋਸ਼ ਦੇਵੀ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਬੱਚਿਆਂ ਨੂੰ ਵੀ ਸੰਭਾਲਣਾ ਸ਼ੁਰੂ ਕਰ ਦਿੱਤਾ। ਪਰ ਸੰਤੋਸ਼ ਦੇਵੀ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਫਿਕਰਮੰਦ ਸੀ। ਸੰਤੋਸ਼ ਦੇਵੀ ਦੀ ਇਕ ਦਿਨ ਹਰਿਆਣਾ ਐਸੋਸੀਏਸ਼ਨ ਦੇ ਜਵਾਨਾਂ ਨਾਲ ਮੁਲਾਕਾਤ ਹੋਈ ਅਤੇ ਉਨਾਂ ਨੇ ਪੰਜਾਬ ਦੀ ਐਸੋਸੀਏਸ਼ਨ ਬਾਰੇ ਸਾਰੀ ਗੱਲਬਾਤ ਦੱਸੀ ਕਿਉਂਕਿ ਰਾਜਵੀਰ ਸਿੰਘ ਡੀਸੀ ਜਲੰਧਰ ਦਾ ਜਵਾਨ ਸੀ। ਪੰਜਾਬ ਦੀ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਇਹਨਾਂ ਦੀ ਸਾਰੀ ਗੱਲ ਸੁਣੀ ਅਤੇ ਗਰੁੱਪ ਸੈਂਟਰ ਦੇ ਡੀਆਈਜੀ ਨਾਲ ਸਾਂਝੀ ਕੀਤੀ। ਸੰਤੋਸ਼ ਦੇਵੀ ਨੇ ਬੱਚਿਆਂ ਨੂੰ ਜਲੰਧਰ ਵਿੱਚ ਹੀ ਪੜਾਉਣ ਦੀ ਗੱਲ ਆਖੀ ਅਤੇ ਡੀਆਈਜੀ ਸਰ ਨੇ ਇਹਨਾਂ ਨੂੰ ਰਹਿਣ ਲਈ ਗਰੁੱਪ ਸੈਂਟਰ ਵਿੱਚ ਹੀ ਕੁਆਟਰ ਦੇ ਦਿੱਤਾ। ਸੰਤੋਸ਼ ਦੇਵੀ ਹੁਣ ਗਰੁੱਪ ਸੈਂਟਰ ਵਿੱਚ ਰਹਿ ਕੇ ਬੱਚਿਆਂ ਨੂੰ ਪੜਾ ਰਹੀ ਹੈ। ਉਸ ਦੀਆਂ ਚਾਰ ਬੇਟੀਆਂ ਹਨ ਜਿਸ ਵਿੱਚੋਂ ਇੱਕ ਦਾ ਵਿਆਹ ਹੋ ਗਿਆ ਹੈ ਅਤੇ ਤਿੰਨ ਪੜ੍ਹਾਈ ਕਰ ਰਹੀਆਂ ਹਨ। ਸੰਤੋਸ਼ ਦੇਵੀ ਡੀਆਈਜੀ ਸਰ ਅਤੇ ਐਸੋਸੀਏਸ਼ਨ ਦਾ ਧੰਨਵਾਦ ਕਰਦੀ ਹੈ ਜਿਸ ਨੇ ਦੁੱਖ ਵਿੱਚ ਉਸਦਾ ਸਾਥ ਦਿੱਤਾ।

















































