ਜਲੰਧਰ (ਸੁਲਿੰਦਰ ਕੰਢੀ) – ਸ. ਚਰਨਜੀਤ ਸਿੰਘ ਚੰਨੀ ਨੇ ਇਤਿਹਾਸਕ ਲੀਡ ਹਾਸਿਲ ਕਰਕੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ। ਜੋ ਕਿ ਪਹਿਲਾਂ ਹਰ ਪਾਰਟੀ 13-13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ। ਉਹ ਅੱਜ ਕਾਂਗਰਸ ਪਾਰਟੀ ਨੇ ਇਕ ਵੱਖਰਾ ਹੀ ਚਮਤਕਾਰ ਕਰ ਦਿਖਾਇਆ। ਜਲੰਧਰ ਸ਼ਹਿਰ ਵਿੱਚ 9 ਹਲਕੇ ਦੇ ਐਮਐਲਏ ਨੇ ਸ. ਚਰਨਜੀਤ ਸਿੰਘ ਚੰਨੀ ਨਾਲ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਕੇ ਉਨ੍ਹਾਂ ਦੇ ਕੰਮਾਂ ਦੀ ਚਰਚਾ ਕੀਤੀ। ਸ. ਚਰਨਜੀਤ ਸਿੰਘ ਚੰਨੀ ਦੇ 3 ਮਹੀਨੇ ਸੀ ਐਮ ਦੇ ਅਹੁਦੇ ਤੇ ਕੰਮ ਕਰਨ ਦਾ ਤਰੀਕਾ ਵੀ ਲੋਕਾਂ ਤੱਕ ਪਹੁਚਾਇਆ। ਲੋਕਾਂ ਨੂੰ ਭਰੋਸਾ ਦਿਵਾਇਆ ਕਿ ਚਰਨਜੀਤ ਸਿੰਘ ਚੰਨੀ ਜੋ ਕਹਿੰਦੇ ਹਨ ਉਹ ਕਰਦੇ ਵੀ ਹਨ।

ਸ. ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੈਂ ਜਲੰਧਰ ਸ਼ਹਿਰ ਵਿੱਚੋਂ ਨਸ਼ਾ ਅਤੇ ਗੁੰਡਾਗਰਦੀ ਨੂੰ ਠੱਲ ਪਾ ਦਿਆਂਗਾ। ਇਲਾਕੇ ਦੇ ਐਮਐਲਏ ਨੇ ਵੀ ਇਸ ਗੱਲ ਤੇ ਹਾਂ ਵਿੱਚ ਹੁੰਗਾਰਾ ਦਿੱਤਾ। ਕਾਂਗਰਸ ਪਾਰਟੀ ਪਹਿਲਾਂ ਤੋਂ ਹੀ ਇੱਕ ਅਨੁਸ਼ਾਸ਼ਣ ਵਾਲੀ ਪਾਰਟੀ ਹੈ। ਕਾਂਗਰਸ ਪਾਰਟੀ ਨੇ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਦਿੱਤੇ ਹਨ। ਸ. ਚਰਨਜੀਤ ਸਿੰਘ ਚੰਨੀ ਦੀ ਜਿੱਤ ਦੇਖ ਕੇ ਲੋਕਾਂ ਤੋਂ ਰਿਹਾ ਨਾ ਗਿਆ। ਥਾਂ-ਥਾਂ ਤੇ ਲੋਕ ਭੰਗੜੇ ਪਾਉਦੇ ਅਤੇ ਇਕ ਦੂਸਰੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਦੇ ਨਜਰ ਆਏ। ਸ. ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵਿੱਚ ਵੀ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ ਅਤੇ ਪੰਜਾਬੀ ਢੋਲ ਤੇ ਭੰਗੜੇ ਪਾਉਦੇ ਦਿਖਾਈ ਦਿੱਤੇ। ਸ. ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਪੂਰਨ ਭਰੋਸਾ ਦਿੱਤਾ ਕਿ ਮੈਂ ਕੀਤੇ ਵਾਅਦਿਆਂ ਨੂੰ ਨਿਭਾਉਂਣ ਦੇ ਪੂਰੇ ਯਤਨ ਕਰਾਂਗਾ ਅਤੇ ਜਲੰਧਰ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਸੁੰਦਰ ਸ਼ਹਿਰ ਬਨਾਉਣਗੇ।

















































