ਜਲੰਧਰ(ਬਿਊਰੋ ਰਿਪੋਰਟ)- ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਤੇ ਵਾਰਡ ਨੰਬਰ 8 ਦੇ ਇੰਚਾਰਜ ਸੁਲਿੰਦਰ ਸਿੰਘ ਕੰਡੀ ਗੁੱਗਾ ਜਹਾਰ ਪੀਰ ਦੀ ਜਗ੍ਹਾ ਤੇ ਨਤਮਸਤਕ ਹੋਏ। ਅੰਬੇਦਕਰ ਨਗਰ ਦੇ ਕਾਂਗਰਸ ਦੇ ਸਰਗਰਮ ਵਰਕਰ ਲੱਕੀ, ਯੋਧਾ ਲੱਧੇਵਾਲੀ, ਜਗਤਾਰ ਮਹਿਤਾਬ ਨਗਰ ਨੇ ਵੀ ਇਸ ਜਗ੍ਹਾ ਤੇ ਪਹੁੰਚ ਕੇ ਦਰਸ਼ਨ ਕੀਤੇ। ਉਨ੍ਹਾਂ ਗੁੱਗਾ ਜਹਾਰ ਪੀਰ ਦੀ ਜਗ੍ਹਾ ਪਹੁੰਚ ਕੇ ਗੱਦੀ ਨਸ਼ੀਨ ਬੀਬੀ ਭੋਲੀ ਦਾ ਧੰਨਵਾਦ ਕੀਤਾ। ਰਜਿੰਦਰ ਬੇਰੀ ਜੀ ਇਸ ਮਹੱਲੇ ਦੇ ਇਕੱਲੇ ਇਕੱਲੇ ਵਰਕਰ ਨੂੰ ਮਿਲੇ ਅਤੇ ਉਹਨਾਂ ਦਾ ਵੀ ਧੰਨਵਾਦ ਕੀਤਾ। ਰਜਿੰਦਰ ਬੇਰੀ ਨੇ ਗਲੀ ਦੇ ਮਾੜੇ ਸੀਵਰੇਜ ਦੀ ਨਿਖੇਦੀ ਵੀ ਕੀਤੀ। ਵਾਟਰ ਸਪਲਾਈ ਦੀ ਮੁਸ਼ਕਲ ਨੂੰ ਵੀ ਬੜੇ ਧਿਆਨ ਨਾਲ ਸੁਣਿਆ। ਮਹੱਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸੀਵਰੇਜ, ਬਿਜਲੀ ਅਤੇ ਵਾਟਰ ਸਪਲਾਈ ਦੀ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇਗਾ।
ਰਜਿੰਦਰ ਬੇਰੀ ਜੀ ਨੇ ਅੰਬੇਦਕਰ ਨਗਰ ਗਲੀ ਗਲੀ ਘੁੰਮ ਕੇ ਸਾਰੇ ਹਾਲਾਤ ਦੇਖੇ। ਇਸ ਸਮੇਂ ਸ੍ਰੀ ਰਜਿੰਦਰ ਬੇਰੀ ਜੀ ਨੇ ਮਹਿਤਾਬ ਨਗਰ ਦੇ ਗੁਰਦੁਆਰਾ ਸਾਹਿਬ ਜਾ ਕੇ ਵੀ ਦਰਸ਼ਨ ਕੀਤੇ। ਗੁਰਦੁਆਰਾ ਕਮੇਟੀ ਨੂੰ ਵੀ ਭਰੋਸਾ ਦਿੱਤਾ ਕਿ ਰੁਕੇ ਹੋਏ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਰਵਿਦਾਸ ਮੰਦਰ ਦੀ ਕਮੇਟੀ ਨੇ ਰਜਿੰਦਰ ਬੇਰੀ ਜੀ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ। ਰਜਿੰਦਰ ਬੇਰੀ ਅਤੇ ਵਾਰਡ ਨੰਬਰ ਅੱਠ ਦੇ ਇੰਚਾਰਜ ਸੁਲਿੰਦਰ ਸਿੰਘ ਕੰਢੀ ਨੇ ਮਹੱਲੇ ਦੀ ਸਾਰੀ ਜਾਣਕਾਰੀ ਲੈ ਕੇ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਦਿੱਤੀ।