ਕਿਸਾਨਾਂ ਵੱਲੋਂ ਭਾਜਪਾ ਨੂੰ ਸਮਰਥਨ ਦੀਆਂ ਝੂਠੀਆਂ ਅਫਵਾਹਾਂ ਫੁਲਾਉਣ ਤੋਂ ਗੁਰੇਜ਼ ਕਰਨ ਸੁਸ਼ੀਲ ਰਿੰਕੂ ,ਭਾਜਪਾ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਬਲਕੇ ਦੇਸ਼ ਵਿਰੋਧੀ ਪਾਰਟੀ ਹੈ – ਸਲਵਿੰਦਰ ਸਿੰਘ ਜਾਣੀਆਂ।

ਜਲੰਧਰ (ਪਰਮਜੀਤ ਸਾਬੀ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੀਤੇ ਦਿਨ ਕੇ.ਐਮ.ਐਮ.ਅਤੇ ਐਸ.ਕੇ.ਐਮ.(ਗੈਰ ਰਾਜਨੀਤਿਕ ) ਵੱਲੋਂ ਭਾਜਪਾ ਉਮੀਦਵਾਰਾਂ ਦੇ ਘਰਾਂ ਦੇ ਅੱਗੇ ਧਰਨੇ ਉਲੀਕੇ ਗਏ ਸਨ ਅਤੇ ਇਸ ਹੀ ਤਰਜ਼ ਤੇ ਜਲੰਧਰ ਜਿਲੇ ਵੱਲੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਅੱਗੇ ਧਰਨਾਂ ਲਗਾ ਕੇ 12 ਨੁਕਾਤੀ ਮੰਗ ਪੱਤਰ ਦਿੱਤਾ ਗਿਆ ਅਤੇ ਸਪਸ਼ਟ ਤੋਰ ਤੇ ਕਿਹਾ ਗਿਆ ਕਿ ਜਿੰਨਾਂ ਚਿਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਨ੍ਹਾਂ ਚਿਰ ਭਾਜਪਾ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾਵੇਗਾ ਪਰ ਮੀਡੀਆ ਵਿਚ ਸੁਸ਼ੀਲ ਰਿੰਕੂ ਵੱਲੋਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹੋਏ ਕਿਹਾ ਗਿਆ ਕਿ ਜਲੰਧਰ ਦੇ ਕਿਸਾਨਾਂ ਵੱਲੋ ਉਹਨਾਂ ਨੂੰ ਪੂਰਨ ਸਮਰਥਨ ਹੈ ਪਰ ਇਸ ਬਿਆਨ ਵਿਚ ਕੋਈ ਵੀ ਸੱਚਾਈ ਨਹੀਂ ਹੈਂ ਇਹ ਕੋਰਾ ਝੂਠ ਦਾ ਪੁਲ਼ੰਦਾ ਮਾਤਰ ਹੀ ਹੈ।ਕਿਉਂ ਕਿ ਜਿਸ ਪਾਰਟੀ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਸੜਕਾਂ ਤੇ ਰੌਲਿਆਂ ਗਿਆ ਹੋਵੇ,ਸਾਢੇ ਸੱਤ ਸੋ ਤੋ ਵੱਧ ਕਿਸਾਨ ਮਜ਼ਦੂਰ ਸ਼ਹੀਦ ਕਰ ਦਿੱਤੇ ਗਏ ਹੋਣ ,ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਵੀਰ ਨੂੰ ਗੱਡੀ ਥੱਲੇ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਹੋਵੇ ,ਚਾਰ ਸੋ ਤੋ ਵੱਧ ਕਿਸਾਨ ਮਜ਼ਦੂਰ ਫੱਟੜ ਕਰ ਦਿੱਤੇ ਗਏ ਹੋਣ ਇਹੋ ਜਿਹੀ ਪਾਰਟੀ ਨੂੰ ਜਥੇਬੰਦੀ ਸਮਰਥਨ ਕਿਵੇਂ ਦੇ ਸਕਦੀ ਹੈ ਇਸ ਲਈ ਭਾਜਪਾ ਵਿਧਾਇਕ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆਉਣ ਅਤੇ ਮੀਡੀਏ ਨੂੰ ਗੁਮਰਾਹ ਕਰਨਾਂ ਬੰਦ ਕਰਨ।

Leave a Comment

Your email address will not be published. Required fields are marked *

Scroll to Top