Click on the Edit Content button to edit/add the content.

15 ਵਾਂ ਮਹਾਨ ਕੀਰਤਨ ਦਰਬਾਰ ਕਰਾਉਣ ਸਬੰਧੀ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਦੀ ਅਹਿਮ ਮੀਟਿੰਗ ਹੋਈ

ਜਲੰਧਰ 27 ਸਤੰਬਰ-  ਅੱਜ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਰਜਿਸਟਰ ਲੰਮਾ ਪਿੰਡ ਜਲੰਧਰ ਵੱਲੋਂ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਮਹੱਲਾ ਨਿਊ ਬਿਨੇ ਨਗਰ ਵਿਖੇ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 15 ਭਗਤਾਂ ਦੀ ਪਵਿੱਤਰ ਗੁਰਬਾਣੀ ਨੂੰ ਸਮਰਪਿਤ 15 ਵਾਂ ਮਹਾਨ ਕੀਰਤਨ ਦਰਬਾਰ ਹਰ ਸਾਲ ਦੀ ਤਰ੍ਹਾਂ ਲੰਮਾ ਪਿੰਡ ਜੰਡੂ ਸਿੰਘਾ ਰੋਡ ਤੇ ਹਰਦੀਪ ਨਗਰ ਨੇੜੇ ਕਰਾਇਆ ਜਾਵੇਗਾ, ਜੋ 15 ਅਤੇ 16 ਨਵੰਬਰ ਨੂੰ ਦੋ ਦਿਨਾਂ ਦੇ ਗੁਰਮਤਿ ਸਮਾਗਮ ਕੀਤੇ ਜਾਣਗੇ।

ਜਿਨ੍ਹਾਂ ਸਮਾਗਮਾਂ ਵਿੱਚ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਸੁਖਦੇਵ ਸਿੰਘ ਜੀ ਡੱਲਾ ਸਮੇਤ ਕੀਰਤਨੀ ਜਥੇ ਭਾਈ ਜਗਰੂਪ ਸਿੰਘ ਜੀ, ਭਾਈ ਜਰਨੈਲ ਸਿੰਘ ਜੀ ਕਹਾੜਕਾ, ਭਾਈ ਸ਼ੁਭਦੀਪ ਸਿੰਘ ਜੀ ਤਿੰਨੋ ਜਥੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਰਾਏਪੁਰ ਰਸੂਲਪੁਰ ਵਾਲੇ ਜੰਗੋਲੀ ਵਾਲਾ ਕਵੀਸ਼ਰੀ ਜਥਾ ਭਾਈ ਅਵਤਾਰ ਸਿੰਘ ਜੀ ਅਨੰਦਪੁਰ ਸਾਹਿਬ ਭਾਈ ਸੁਨਵੀਰ ਸਿੰਘ ਜੀ, ਇਸ਼ਮੀਤ ਕੌਰ ਅਕਾਲ ਅਕੈਡਮੀ ਤਲਣ, ਅਜਮੇਰ ਸਿੰਘ ਉਚੇਚੇ ਤੌਰ ਤੇ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨਗੇ।

ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸੰਤ ਬਾਬਾ ਨਿਰਮਲ ਦਾਸ ਜੀ ਜੋੜੇ ਵਾਲੇ, ਜਥੇਦਾਰ ਕੁਲਵੰਤ ਸਿੰਘ ਜੀ ਮੰਨਣ, ਬੀਬਾ ਸੁਖਵਿੰਦਰ ਕੌਰ ਡੇਰਾ ਬਸ਼ੀਰਪੁਰਾ ਉਚੇਚੇ ਤੌਰ ਤੇ ਸੰਗਤਾਂ ਵਿੱਚ ਹਾਜ਼ਰੀਆਂ ਭਰਨਗੇ। ਜਿਸ ਦੇ ਪ੍ਰਬੰਧਾਂ ਲਈ ਸੁਸਾਇਟੀ ਦੇ ਮੈਂਬਰਾਂ ਵੱਲੋਂ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ। ਇਹ ਮਹਾਨ ਕਾਰਜ ਸਮੂਹ ਸੰਸਾਰ ਭਰ ਵਿੱਚ ਬੱਸ ਦੀ ਦੁਨੀਆ ਦੇ ਸਰਬੱਤ ਦੇ ਭਲੇ ਲਈ ਅਤੇ ਸਿੱਖ ਕੌਮ ਦੀ ਏਕਤਾ ਤੇ ਚੜਦੀ ਕਲਾ ਲਈ ਕਰਵਾਇਆ ਜਾ ਰਿਹਾ ਹੈ।

ਇਸ ਮੀਟਿੰਗ ਵਿੱਚ ਗੁਰਦੁਆਰਾ ਦੇ ਪ੍ਰਧਾਨ ਕਰਨੈਲ ਸਿੰਘ ਰੇਰੂ, ਗੁਰਮੇਲ ਸਿੰਘ ਜੈਮਲ ਨਗਰ, ਜਗਜੀਤ ਸਿੰਘ ਖਾਲਸਾ, ਦਲਜੀਤ ਸਿੰਘ ਲੰਮਾ ਪਿੰਡ, ਸਰਿੰਦਰ ਸਿੰਘ, ਰਾਜ ਸੰਤੋਖਪੁਰਾ, ਸਤਿੰਦਰ ਸਿੰਘ ਪੀਤਾ, ਭਜਨ ਲਾਲ ਚੋਪੜਾ ਪਲਵਿੰਦਰ ਸਿੰਘ ਭਾਟੀਆ ਅਜੀਤ ਸਿੰਘ ਸੈਣੀ ਸਤਪਾਲ ਸਿੰਘ ਨੀਲਾ ਮਹਿਲ, ਫੁੰਮਣ ਸਿੰਘ, ਬਹਾਦਰ ਸਿੰਘ, ਅਮਰੀਕ ਸਿੰਘ ਕੇਪੀ, ਤਰਲੋਚਨ ਸਿੰਘ ਲਾਡੋਵਾਲੀ ਰੋਡ, ਦਮਨਦੀਪ ਸਿੰਘ ਉਬਰਾਏ, ਜਸਕਰਨ ਸਿੰਘ ਬੱਲ, ਅਮਨਦੀਪ ਸਿੰਘ, ਨਿਹੰਗ ਸਿੰਘ, ਕਰਮਜੀਤ ਸਿੰਘ ਬਿੱਲਾ, ਸੁਰਜੀਤ ਸਿੰਘ ਬਰਨਾਲਾ, ਸੁਰਿੰਦਰ ਪਾਲ ਪਪਾ, ਬਹਾਦਰ ਸਿੰਘ ਜੈਮਲ ਨਗਰ, ਮਹਿੰਦਰ ਸਿੰਘ ਜੰਬਾ, ਰਾਜ ਕੁਮਾਰ ਜਸਵਾਲ, ਜਤਿੰਦਰ ਸਿੰਘ ਰਿੰਕਾ, ਸਨੀ ਕਾਲੀਆ ਕਲੋਨੀ, ਬਲਵੀਰ ਸਿੰਘ ਬਸਰਾ, ਲਾਲ ਚੰਦ, ਰਣਵੀਰ ਸਿੰਘ ਬੱਲ, ਗੁਰਸ਼ਰਨ ਸਿੰਘ ਮੱਕੜ, ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ, ਪਰਵਿੰਦਰ ਸਿੰਘ, ਬਬਲੂ ਸਤਿਨਾਮ ਸਿੰਘ, ਵਿੱਕੀ, ਰਾਜਵੀਰ ਸਿੰਘ ਖਾਲਸਾ, ਤ੍ਰਿਪਤ ਜੋਤ ਸਿੰਘ, ਜੋਧਾ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਮੀਟਿੰਗ ਵਿੱਚ ਸਮੂਲੀਅਤ ਕੀਤੀ।

Table of Contents

Scroll to Top