ਜਲੰਧਰ 3 ਸਤੰਬਰ – ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਉੱਤਰੀ ਦੇ ਸਮੂਹ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦੇਸ਼ ਦੌਰੇ ਤੋਂ ਵਾਪਸ ਪਰਤਨ ਉਪਰੰਤ ਹਲਕਾ ਉੱਤਰੀ ਵਿਧਾਨ ਸਭਾ ਦੇ ਇੰਚਾਰਜ ਹਰਿੰਦਰ ਸਿੰਘ ਢੀਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਟਕਸਾਲੀ ਅਕਾਲੀ ਵਰਕਰਾਂ ਨੂੰ ਦਿੱਤੀਆਂ ਨਵੀਆਂ ਜਿੰਮੇਵਾਰੀਆਂ ਲਈ ਸਨਮਾਨ ਸਮਾਰੋਹ ਮਹੱਲਾ ਅਮਨ ਨਗਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੇ ਗ੍ਰਹਿ ਵਿਖੇ ਕੀਤਾ ਗਿਆ। ਜਿਸ ਵਿੱਚ ਕੁਲਵੰਤ ਸਿੰਘ ਮੰਨਣ ਨੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਪੁਰਾਣੇ ਟਕਸਾਲੀ ਮਿਹਨਤੀ ਅਕਾਲੀ ਵਰਕਰਾਂ ਨੂੰ ਪਾਰਟੀ ਹਾਈ ਕਮਾਂਡ ਨੇ ਰਣਜੀਤ ਸਿੰਘ ਰਾਣਾ ਨੂੰ ਕੌਮੀ ਮੀਤ ਪ੍ਰਧਾਨ ਤੇ ਅਵਤਾਰ ਸਿੰਘ ਘੁੰਮਣ ਨੂੰ ਮੈਂਬਰ ਪੀਏ ਸੀ ਨਿਯੁਕਤ ਕਰਕੇ ਜਲੰਧਰ ਸ਼ਹਿਰ ਦਾ ਮਾਨ ਤੇ ਸਨਮਾਨ ਵਧਾਇਆ ਹੈ। ਸਰਦਾਰ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਵਿਲੱਖਣ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਸਜੀਦਾ ਮੁੱਦੇ ਤੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਾਉਣ ਲਈ ਜਦੋਜਹਿਦ ਕਰਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਵੱਲ ਲਜਾਣ ਲਈ ਸਕਾਰ ਆਤਮਕ ਕਦਮ ਪੁੱਟੇ ਹਨ।

ਅੱਜ ਪੰਜਾਬ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਆਪਣੀਆਂ ਸੱਥਾਂ ਵਿੱਚ ਬੈਠ ਕੇ ਯਾਦ ਕਰ ਰਿਹਾ ਹੈ। 10 ਸਾਲਾਂ ਦੌਰਾਨ ਕਾਂਗਰਸ ਤੇ ਆਮ ਪਾਰਟੀ ਨੇ ਪੰਜਾਬ ਦਾ ਵਿਕਾਸ ਤੇ ਤਰੱਕੀ ਕਰਨ ਦੀ ਬਜਾਏ ਪੰਜਾਬ ਨੂੰ ਆਪਸੀ ਭਾਈਚਾਰਕ ਦੀਆਂ ਸਾਂਝਾਂ ਵਿੱਚ ਤਰੇੜਾਂ ਪਾ ਕੇ ਰਾਜ ਸੱਤਾ ਦਾ ਆਨੰਦ ਮਾਣਿਆ ਹੈ। ਲੋਕਾਂ ਦੀ ਕਿਸੇ ਵੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪੰਜਾਬ ਦਾ ਕੀਤਾ ਸਰਪੱਖੀ ਵਿਕਾਸ ਤਰੱਕੀ ਖੁਸ਼ਹਾਲੀ ਅਮਨ ਸ਼ਾਂਤੀ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਹਰ ਵਰਗ ਦੇ ਲੋਕਾਂ ਦੀਆਂ ਯਾਦਗਾਰੀ ਯਾਦਗਾਰਾਂ ਬਣਾ ਕੇ ਉਹਨਾਂ ਨੂੰ ਇਤਿਹਾਸਕ ਪੱਖ ਤੋਂ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਾਇਆ ਹੈ। ਅੱਜ ਦੀ ਮੌਜੂਦਾ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਕਰਜ਼ਾ ਚੁੱਕ ਕੇ ਪੰਜਾਬ ਨੂੰ ਖੋਖਲਾ ਤੇ ਕਰਜਾਈ ਬਣਾ ਕੇ ਰੱਖ ਦਿੱਤਾ ਹੈ। ਜਿਹੜੀ ਸਰਕਾਰ ਮਹੀਨੇ ਵਿੱਚ ਨਸ਼ਾ ਖਤਮ ਕਰਨ ਦੀਆਂ ਡੀਗਾਂ ਮਾਰਦੀ ਸੀ ਉਹਨਾਂ ਕੋਲੋਂ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਨਹੀਂ ਪਾਈ ਜਾ ਸਕੀ। ਨਸ਼ਾ ਘਰ ਘਰ ਲੋਕਾਂ ਦੇ ਘਰਾਂ ਵਿੱਚ ਵੈਨ ਵਾ ਕੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਘੁਣ ਵਾਂਗ ਖਾ ਰਿਹਾ ਹੈ। ਆਉਣ ਵਾਲੀਆਂ 2027 ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਬਾਗਡੋਰ ਸੰਭਾਲਣ ਲਈ ਲੋਕਾਂ ਨੇ ਮਨ ਬਣਾ ਲਿਆ ਹੈ। ਮੰਨਣ ਨੇ ਕਿਹਾ ਰਣਜੀਤ ਰਾਣਾ ਤੇ ਘੁੰਮਣ ਨੂੰ ਪਾਰਟੀ ਵੱਲੋਂ ਦਿੱਤੇ ਹੋਏ ਮਾਨ ਸਨਮਾਨ ਦਾ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਦਿਲ ਦੀਆਂ ਡੁੰਗਾਈਆਂ ਤੋਂ ਸਵਾਗਤ ਹੈ ਤੇ ਧੰਨਵਾਦ ਕਰਦੇ ਹਾਂ। ਇਸ ਮੌਕੇ ਭਜਨ ਲਾਲ ਚੋਪੜਾ ਪ੍ਰਧਾਨ ਐਸਸੀ ਵਿੰਗ ਜ਼ਿਲ੍ਹਾ ਜਲੰਧਰ ਬਾਬਾ ਸੁਖਵਿੰਦਰ ਸਿੰਘ ਅਕਾਲ ਅਕੈਡਮੀ ਸਰਕਲ ਪ੍ਰਧਾਨਾਂ ਵਿੱਚ ਸਤਿੰਦਰ ਸਿੰਘ ਪੀਤਾ, ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਜੰਬਾ, ਜਗਦੀਪ ਸਿੰਘ ਬਿਰਦੀ, ਪਲਵਿੰਦਰ ਸਿੰਘ ਭਾਟੀਆ, ਕਰਤਾਰ ਸਿੰਘ ਬਿੱਲਾ, ਜਤਿੰਦਰ ਸਿੰਘ ਮਝੈਲ ਧਾਰਮਿਕ ਆਗੂ, ਦਲਜੀਤ ਸਿੰਘ ਲੰਮਾ ਪਿੰਡ, ਪਲਵਿੰਦਰ ਸਿੰਘ ਭਾਟੀਆ, ਰਾਜ ਕੁਮਾਰ ਜਸਵਾਲ, ਹਰਪ੍ਰੀਤ ਸਿੰਘ ਬੰਸਲ, ਸ਼ਾਮ ਲਾਲ ਕਲੇਰ, ਮਨਪ੍ਰੀਤ ਚੋਪੜਾ, ਪਵਨ ਮਹੇ, ਅੰਮ੍ਰਿਤ ਭਗਤ, ਫੁੱਮਣ ਸਿੰਘ ਲੰਮਾ ਪਿੰਡ, ਸੁਰਿੰਦਰ ਸਿੰਘ, ਰਾਜ ਸੰਤੋਖਪੁਰਾ, ਗੁਰਜੀਤ ਸਿੰਘ, ਕਰਨੈਲ ਸਿੰਘ, ਜਗਮੋਹਨ ਸਿੰਘ, ਕੁਲਵਿੰਦਰ ਬਸਰਾ, ਬਲਵੀਰ ਸਿੰਘ, ਸੁਰਿੰਦਰ ਪਾਲ ਪਪਾ, ਰਾਜਕੁਮਾਰ ਜਸਵਾਲ, ਅਮਰਜੀਤ ਸਿੰਘ, ਸ਼ੇਰ ਸਿੰਘ ਬਾਜਵਾ, ਜਤਿੰਦਰ ਸਿੰਘ ਰਿੰਕਾ, ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ, ਅਮਰਜੀਤ ਸਿੰਘ, ਬਹਾਦਰ ਸਿੰਘ ਜੈਮਲ ਨਗਰ, ਰਣਵੀਰ ਸਿੰਘ ਬੱਲ, ਜੋਗਿੰਦਰ ਸਿੰਘ ਜੰਬਾ, ਅਮਰਜੀਤ ਸਿੰਘ ਜੱਜ, ਮਹਿੰਦਰ ਸਿੰਘ ਠੇਕੇਦਾਰ, ਓਮ ਪ੍ਰਕਾਸ਼ ਅਤੇ ਹੋਰ ਵੀ ਬਹੁਤ ਸਾਰੇ ਅਕਾਲੀ ਵਰਕਰ ਰਣਜੀਤ ਰਾਣਾ ਦਾ ਸਨਮਾਨ ਕਰਨ ਮੌਕੇ ਹਾਜ਼ਰ ਸਨ। ਜਿਨ੍ਹਾਂ ਵੱਲੋਂ ਸਰੋਪਾ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।