ਆਦਮਪੁਰ (ਪਰਮਜੀਤ ਸਾਬੀ) – ਅੱਜ ਸਰਦਾਰ ਦਲਵਿੰਦਰ ਸਿੰਘ ਜੀ ਪਰਮਾਰ ਯੂ ਕੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਜਲੰਧਰ ਪੰਜਾਬ ਦੀਆਂ ਸਿਰਫ ਅਤੇ ਸਿਰਫ
ਮਾਨਵਤਾ ਦੀਆਂ (ਮਨੁੱਖਤਾ) ਸੇਵਾਵਾਂ ਕਰਨ ਲਈ ਸੇਵਾ ਸੁਸਾਇਟੀ ਪ੍ਰਧਾਨ
ਜਸਵੀਰ ਸਿੰਘ ਜੀ ਸਾਬੀ ਪਧਿਆਣਾ ਸੈਕਟਰੀ ਲਖਵੀਰ ਸਿੰਘ ਜੀ ਹੁਣਾਂ ਨੂੰਲੋੜਵੰਦਾਂ ਦੀ ਮਦਦ ਕਰਨ ਲਈ 5100 ਰੁਪਏ ਨਗਦ ਸਿਰਪਾਓ ਅਤੇ ਦੁਰਲੱਭ ਯਾਦਗਾਰੀ ਮਮੈਟੋ ( ਸਨਮਾਨ ਚਿੰਨ੍ਹ ) ਅਤੇ ਬਹੁਤ ਸਾਰੀਆਂ ਅਸੀਸਾਂ ਅਤੇ ਦੁਆਵਾਂ ਦੇ ਕਰਕੇ ਸਨਮਾਨਿਤ ਕੀਤਾ ਗਿਆ।


















































