ਖੰਨਾ:-ਸੰਭੂ ਬਾਰਡਰ ਤੇ ਕਿਸਾਨਾਂ ਦੇ ਅੰਦੋਲਨ ਕਾਰਨ ਹਾਲਾਤ ਮੁਸ਼ਕਿਲ ਬਣੇ ਹੋਏ ਹਨ। ਪੰਜਾਬ ਦੇ ਡੀ.ਜੀ.ਪੀ.ਦੇ ਹੁਕਮਾਂ ਤਹਿਤ ਨੈਸ਼ਨਲ ਹਾਈਵੇਅ ਤੇ ਹਾਈਟੈੱਕ ਨਾਕੇ ਲਾ ਦਿੱਤੇ ਗਏ ਹਨ।ਜੇ.ਸੀ.ਬੀ.ਮਸੀਨਾ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ।
ਐੱਸ.ਪੀ.ਨੇ ਕਿਹਾ ਕਿ ਪੋਕਲੇਨ ਮਸ਼ੀਨਾਂ ਜਾਣ ਤੋਂ ਰੋਕੀਆਂ ਜਾ ਰਹੀਆਂ ਹਨ, ਕਿਸਾਨਾ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਜਾਣ ਦਿੱਤਾ ਜਾਂ ਰਿਹਾ ਹੈ। ਪੰਜਾਬ ਹਰਿਆਣਾ ਸਰਹੱਦ ਤੇ ਆਰਡਰ ਕਾਇਮ ਰੱਖਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਪੁਲ਼ਸ ਫੋਰਨ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।

















































