ਹਥਿਆਰ ਦੀ ਨੋਕ ਤੇ ਖੋਈ ਐਕਟੀਵਾ, ਮਹਿਲਾਪੁਰ ਪੁਲਸ ਨੇ ਕੀਤਾ ਕਾਬੂ ਚੋਰ

ਹੁਸ਼ਿਆਰਪੁਰ – ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ਼੍ਰੀ ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਸ਼੍ਰੀ ਪਰਮਿੰਦਰ ਸਿੰਘ DSP ਗੜਸ਼ੰਕਰ ਜੀ ਦੀਆ ਹਦਾਇਤਾ ਅਨੁਸਾਰ ਐਸ.ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ASI ਕੁਲਵੰਤ ਸਿੰਘ ਚੋਕੀ ਇੰਨਚਾਰਜ ਕੋਟ ਫਤੂਹੀ ਥਾਣਾ ਮਾਹਿਲਪੁਰ ਜੋ ਕਿ ਗਸ਼ਤ ਚੈਕਿੰਗ ਦੌਰਾਨ ਕੋਟ ਫਤੂਹੀ ਮੌਜੂਦ ਸੀ ਤਾ ਸਤਨਾਮ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਬਿੰਜੋ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਨੇ ਇਤਲਾਹ ਦਿਤੀ ਕਿ ਮਿਤੀ 14-07-2024 ਨੂੰ ਵਕਤ ਕਰੀਬ 01:00 AM ਸੁਭਾ ਆਪਣੇ ਘਰ ਤੋਂ ਆਪਣੀ ਡੱਬਰੀ ਵਾਲੀ ਮੋਟਰ ਨੇੜੇ ਪਾਵਰ ਪਲਾਂਟ ਖੇਤਾਂ ਨੂੰ ਪਾਣੀ ਲਾਉਣ ਲਈ ਜਾ ਰਿਹਾ ਸੀ ਜਦੋਂ ਮੈਂ ਪਾਲ ਮਾਸਟਰ ਦੀ ਮੋਟਰ ਦੇ ਕੋਲ ਪੁੱਜਾ ਤਾਂ ਅੱਗਿਓ ਤਿੰਨ ਨੌਜਵਾਨ ਮੋਟਰਸਾਈਕਲ ਸਵਾਰ ਆ ਰਹੇ ਸੀ ਜਿਨਾਂ ਨੇ ਮੈਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਮੈਂ ਆਪਣਾ ਬਚਾਅ ਕਰਦਾ ਹੋਇਆ ਖੇਤਾਂ ਵੱਲ ਨੂੰ ਭੱਜ ਗਿਆ ਤੇ ਮੇਰੇ ਪਿਠ ਤੇ ਥੋੜੀ ਸੱਟ ਲੱਗੀ ਤੇ ਤਿੰਨੋ ਨੌਜਵਾਨ ਮੇਰੀ ਐਕਟਿਵਾ ਖੋਹ ਕੇ ਭੱਜ ਗਏ ਤੇ ਮੈਂ ਰੋਲਾ ਪਾਇਆ ਤਾਂ ਪਿੰਡ ਦੇ ਲੋਕ ਬਾਹਰ ਆ ਗਏ ਜੋ ਮੋਕਾ ਤੋ ਭੱਜ ਗਏ ਜਿਹਨਾ ਦੇ ਖਿਲਾਫ ਮੁਕਦਮਾ ਨੰਬਰ 141 ਮਿਤੀ 14-7-.2024 ਅ/ਧ 379-ਬੀ IPC ਥਾਣਾ ਮਾਹਿਲਪੁਰ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਅੱਜ ਸ਼ਪੈਸਲ ਨਾਕਾ ਬੰਦੀ ਦੋਰਾਨ ਕੋਟ ਫਤੂਹੀ ਤੋ ਭਾਰਤ ਵਸ @ ਵੰਸ ਪੁੱਤਰ ਬਹਾਦਰ ਰਾਮ ਵਾਸੀ ਪੈਂਸਰਾ ਥਾਣਾ ਮਾਹਿਲਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸਤੇ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਬਲਰਾਮ ਰਾਮ ਵਾਸੀ ਪਿੰਡ ਰੀਹਲਾ ਥਾਣਾ ਮਾਹਿਲਪੁਰ ਥਾਣਾ ਦੇ ਘਰੋ ਮੈ ਅਤੇ ਹਰਜੋਤ ਸਿੰਘ ਉਰਫ ਜੋਤਾ ਪੁੱਤਰ ਦਿਲਬਾਗ ਸਿੰਘ ਜੋ ਆਪਣੇ ਨਾਨਕੇ ਪਿੰਡ ਨਰਿਆਲਾ ਵਿਖੇ ਰਹਿੰਦਾ ਹੈ ਅਤੇ ਉਸਦਾ ਆਪਣਾ ਪਿੰਡ ਬਡਲਾ ਥਾਣਾ ਮੇਹਟੀਆਣਾ, ਸੀਪਾ ਪੁੱਤਰ ਸਰਬਜੀਤ ਸਿੰਘ ਵਾਸੀ ਨਰਿਆਲਾ ਥਾਣਾ ਮਾਹਿਲਪੁਰ, ਗੁਰਵੀਰ ਸਿੰਘ ਉਰਫ ਗੋਰਵ ਪੱਤਰ ਜਸਵੰਤ ਸਿੰਘ ਵਾਸੀ ਪੱਦੀ ਸੂਰਾ ਸਿੰਘ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਮਿਤੀ 8/9-7-2024 ਦੀ ਦਰਮਿਆਨੀ ਰਾਤ ਸਮੇ ਅਸੀ ਚੋਰੀ ਕੀਤੀ ਸੀ ਜਿਸਤੇ-ਮੁਕਦਮਾ ਨੰਬਰ 137 ਮਿਤੀ 10.02.2024 ਅ/ਧ 379-ਬੀ,34 ਭ:ਦ ਥਾਣਾ ਮਾਹਿਲਪੁਰ ਦਰਜ ਰਜਿਸਟਰ ਕੀਤਾ ਗਿਆ ਸੀ ਜਿਸਤੇ ASI ਕੁਲਵੰਤ ਸਿੰਘ ਚੋਕੀ ਇੰਚਾਰਜ ਕੋਟ ਫਤੂਹੀ ਵਲੋ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਕੀਤੀਆ ਚੋਰੀ ਬਾਰੇ ਪਤਾ ਜੋਈ ਕੀਤੀ ਜਾ ਰਹੀ ਹੈ

Leave a Comment

Your email address will not be published. Required fields are marked *

Scroll to Top