ਪੰਜਾਬ- LPN- ਅੱਜ ਤੀਜਾ ਦਿਨ ਹੈ, ਕਿਸਾਨ ਅੰਦੋਲਨ'” ਦਿੱਲੀ ਕੂਚ ਕਰਨ ਕਿਸਾਨ ਅੜੇ ਹੋਏ ਹਨ। ਮੰਤਰੀਆਂ ਨਾਲ ਕਿਸਾਨ ਆਗੂਆਂ ਦੀ ਅੱਜ ਬੈਠਕ ਹੋਵੇਗੀ। ਸਰਕਾਰ ਕਿਸਾਨਾਂ ਤੇ ਬਲ ਦੀ ਵਰਤੋਂ ਕਰ ਰਹੀ ਹੈ। ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨਾ ਨੂੰ ਅਰਧ ਸੈਨਿਕ ਫੋਰਸ ਰੋਕ ਰਹੀ ਹੈ। ਕਿਸਾਨ ਸ਼ਾਂਤੀਪੂਰਨ ਢੰਗ ਦਿੱਲੀ ਵੱਲ ਜਾਣਾ ਚਾਹੁੰਦੇ ਹਨ। ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੋ ਸਾਡੇ ਕਿਸਾਨ ਆਗੂ ਅੱਜ ਬੈਠਕ ਲਈ ਆ ਰਹੇ ਹਨ।
ਅਸੀਂ ਆਪਣੀਆਂ ਮੰਗਾਂ ਦਾ ਹੱਲ ਕੱਢ ਸਕੀਏ।ਇਸ ਮੋਰਚੇ ਦਾ ਸੁਖਦ ਹੱਲ ਚਾਉਂਦੇ ਹਾਂ। ਸਾਡਾ ਦਿੱਲੀ ਜਾਣਾ ਅਣਖ਼ ਨਹੀਂ, ਸਗੋਂ ਮੰਗਾਂ ਮੰਨਵਾਉਣਾ ਚਾਹੁੰਦੇ ਹਾਂ ਤਾਂ ਕਿ ਸਰਕਾਰ ਮੰਨ ਲਵੇਂ, ਜਾ ਸਾਨੂੰ ਰਾਸ਼ਟਰੀ ਰਾਜਧਾਨੀ ਵਿੱਚ ਸ਼ਾਂਤੀਪੂਰਨ ਵਿਰੋਧ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਦੇਸ਼ ਦੇ ਕਿਸਾਨ ਅਤੇ ਖੇਤ ਮਜ਼ਦੂਰ ਹਾਂ। ਅਸੀਂ ਇਸ ਦੇਸ਼ ਦਾ ਹਿੱਸਾ ਹਾਂ। ਸਾਨੂੰ ਦੁਸ਼ਮਣ ਨਾ ਸਮਝੋਂ। ਸਾਡੇ ਤੋਂ ਦੇਸ਼ ਚਲਦਾ ਹੈ, ਸਾਨੂੰ ਤੁਹਾਡੀ ਮਿਲਟਰੀ ਰੋਕ ਰਹੀ ਹੈ। ਕਿਸਾਨ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਵੱਲ ਜਾਣਾ ਚਾਹੁੰਦੇ ਹਨ।