ਤਲਵਾੜਾ (ਸੋਨੂੰ ਥਾਪਰ)- ਮੁੱਖ ਇੰਜਨੀਅਰ, ਬਿਆਸ ਡੈਮ, ਬੀਬੀਐਮਬੀ, ਤਲਵਾੜਾ ਦਫ਼ਤਰ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਸਰਕਾਰੀ ਭਾਸ਼ਾ ਵਿਭਾਗ ਵੱਲੋਂ ਉੱਤਰੀ ਜ਼ੋਨ ਵਿੱਚ ਸਥਿਤ ਦਫ਼ਤਰਾਂ ਦੀ ਸ਼੍ਰੇਣੀ ਵਿੱਚ ਸਾਲ 2022-23 ਲਈ ਖੇਤਰ ਬੀ ਵਿੱਚ ਸਥਿਤ ਦਫ਼ਤਰਾਂ ਦੀ ਸ਼੍ਰੇਣੀ ਵਿਚ ਹਿੰਦੀ ਵਿੱਚ ਵਧੀਆ ਕੰਮ ਕਰਨ ਲਈ ਤੀਜਾ ਪੁਰਸਕਾਰ ਦਿੱਤੇ ਜਾਣ ਤੇ ਮਿਤੀ 28 ਦਸੰਬਰ 2023 ਨੂੰ ਆਈ ਆਈ ਟੀ ਜੋਧਪੁਰ ਵਿਚ ਅਯੋਜਨ ਪੁਰਸਕਾਰ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਰਾਜਸਥਾਨ ਦੇ ਮਾਨਯੋਗ ਰਾਜਪਾਲ ਸ੍ਰੀ ਕਲਰਾਜ ਮਿਸ਼ਰਾ ਅਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਸ੍ਰੀ ਅਜੇ ਕੁਮਾਰ ਮਿਸ਼ਰਾ ਦੁਆਰਾ ਇੰਜੀਨੀਅਰ ਏ. ਦੇ. ਸਿਡਾਨਾ, ਚੀਫ ਇੰਜੀਨੀਅਰ, ਬਿਆਸ ਡੈਮ ਨੂੰ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਿੰਦੀ ਅਨੁਵਾਦਕ ਸ਼੍ਰੀ ਰਾਕੇਸ਼ ਸਿੰਘ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।


















































