ਭਾਰਤੀ ਫੌਜ ’ਚ ਬਤੌਰ ਅਗਨੀਵੀਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ  10 ਅਪ੍ਰੈਲ ਤੱਕ ਵਧੀ

ਜਲੰਧਰ, 1 ਅਪ੍ਰੈਲ : ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਫੌਜ ਵਿੱਚ ਬਤੌਰ ਅਗਨੀਵੀਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ, ਜੋ ਕਿ ਪਹਿਲਾਂ 1 ਅਪ੍ਰੈਲ 2026 ਸੀ, ਨੂੰ ਵਧਾ ਕੇ 10 ਅਪ੍ਰੈਲ 2026 ਕਰ ਦਿੱਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਨਲਾਈਨ ਇਮਤਿਹਾਨ ਦੀ ਮਿਤੀ 1 ਜੂਨ 2026 ਅਤੇ ਰਜਿਸਟ੍ਰੇਸ਼ਨ ਵੈਬ ਪੋਰਟਲ www.joinindianarmy.nic.in ’ਤੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਉਮੀਦਵਾਰ ਦਾ ਜਨਮ 1-7-2005 ਤੋਂ 1-7-2009 ਦੇ ਦਰਮਿਆਨ ਹੋਣਾ ਚਾਹੀਦਾ ਹੈ।
ਵਿੱਦਿਅਕ ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਗਨੀਵੀਰ ਜੀ.ਡੀ. ਲਈ ਉਮੀਦਵਾਰ 10ਵੀਂ ਪਾਸ (45 ਫੀਸਦੀ ਅੰਕਾਂ ਨਾਲ), ਅਗਨੀਵੀਰ ਤਕਨੀਕੀ ਲਈ ਬਾਰ੍ਹਵੀਂ ਪਾਸ (ਸਾਇੰਸ ਪੀ.ਸੀ.ਐਮ.), ਅਗਨੀਵੀਰ ਕਲਰਕ/ਐਸ.ਕੇ.ਟੀ. ਲਈ 10ਵੀਂ ਪਾਸ (60 ਫੀਸਦੀ ਅੰਕਾਂ ਨਾਲ) ਅਤੇ ਅਗਨੀਵੀਰ ਟਰੇਡਸਮੈਨ ਲਈ 8ਵੀਂ/10ਵੀਂ ਪਾਸ ਹੋਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਭਰਤੀ ਦੇ ਚਾਹਵਾਨ ਉਮੀਦਵਾਰ ਪੰਜਾਬ ਸਰਕਾਰ ਵੱਲੋਂ ਸਥਾਪਿਤ ਸੀ-ਪਾਈਪ ਕੈਂਪ, ਥੇਹ ਕਾਂਜਲਾ, ਕਪੂਰਥਲਾ ਵਿਖੇ ਲਿਖਤੀ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਪ੍ਰਾਪਤ ਕਰ ਸਕਦੇ ਹਨ, ਜਿੱਥੇ ਸਿੱਖਿਆਰਥੀਆਂ ਨੂੰ ਹੋਸਟਲ, ਖਾਣ, ਜਿੰਮ, ਸਮਾਰਟ ਕਲਾਸ ਰੂਮ ਆਦਿ ਵਰਗੀਆਂ ਮੁਫ਼ਤ ਸਹੂਲਤਾਂ ਮੁਹੱਈਆ ਕਰਵਾਈਆ ਜਾਂਦੀਆਂ ਹਨ।
ਟ੍ਰੇਨਿੰਗ ਅਫ਼ਸਰ ਸੀ-ਪਈਪ ਕੈਂਪ ਕੈਪਟਨ ਅਜੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪ੍ਰਾਰਥੀ ਇਸ ਭਰਤੀ ਲਈ ਮੁਫ਼ਤ ਲਿਖ਼ਤੀ ਅਤੇ ਫਿਜ਼ੀਕਲ ਸਿਖ਼ਲਾਈ ਲੈਣ ਦੇ ਚਾਹਵਾਨ ਹਨ, ਉਹ ਆਪਣੇ ਦਸਵੀਂ/ਬਰਾਵੀਂ ਯੋਗਤਾ ਦੇ ਸਰਟੀਫਿਕੇਟ, ਆਧਾਰ ਕਾਰਡ, 2 ਪਾਸਪੋਰਟ ਸਾਈਜ਼ ਫੋਟੋਆਂ ਅਤੇ ਅਸਾਮੀ ਲਈ ਅਪਲਾਈ ਕੀਤੇ ਆਨਲਾਈਨ ਫਾਰਮ ਦੀ ਕਾਪੀ ਲੈ ਕੇ ਸੀ-ਪਾਈਪ ਕੈਂਪ, ਥੇਹ ਕਾਂਜਲਾ, ਕਪਰੂਥਲਾ ਵਿਖੇ ਆ ਸਕਦੇ ਹਨ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰਾਂ 83601-63527 ਤੇ 69002-00733 ’ਤੇ ਸੰਪਰਕ ਕਰ ਸਕਦੇ ਹਨ।

Leave a Comment

Your email address will not be published. Required fields are marked *

Scroll to Top