ਜੈਵਿਕ ਖੇਤੀ ਦੀ ਸਰਟੀਫਿਕੇਸ਼ਨ ਲਈ ਆਖਰੀ ਮਿਤੀ 30 ਜੂਨ

ਜਲੰਧਰ: ਜ਼ਿਲ੍ਹਾ ਸੁਪਰਵਾਈਜ਼ਰ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮੰਡੀਆਂ ਵਿੱਚ ਪੰਜਾਬੀ ਉਤਪਾਦਾਂ ਦੀ ਪਹੁੰਚ ਵਧਾਉਣ ਦੀ ਯੋਜਨਾ ਹੇਠ ਪੰਜਾਬ ਐਗਰੋ ਵੱਲੋਂ ਸਾਉਣੀ 2025 ਲਈ ਜੈਵਿਕ ਖੇਤੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਜੈਵਿਕ ਖੇਤੀ ਦੀ ਪ੍ਰਮਾਣੀਕਰਨ ਲਈ ਇਛੁੱਕ ਹਨ, ਉਹ 30 ਜੂਨ 2025 ਤੱਕ ਆਪਣੀ ਜੈਵਿਕ ਖੇਤੀ ਦਾ ਪ੍ਰਮਾਣੀਕਰਨ ਮੁਫ਼ਤ ਕਰਵਾ ਸਕਦੇ ਹਨ। 
ਉਨ੍ਹਾਂ ਅੱਗੇ ਦੱਸਿਆ ਕਿ ਜੈਵਿਕ ਖੇਤੀ ਕਰਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਫ਼ਤ ਰਜਿਸਟਰੇਸ਼ਨ, ਪਰਮਾਣੀਕਰਨ, ਬਿਓ ਫਰਟੀਲਾਈਜ਼ਰ ਆਦਿ ਮੁਫ਼ਤ ਦਿੱਤੇ ਜਾਂਦੇ ਹਨ ਅਤੇ ਖੇਤਾਂ ਦਾ ਨਿਰੀਖਣ, ਤਕਨੀਕੀ ਸਹਾਇਤਾ ਵੀ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਕਰਵਾਉਣ ਲਈ ਘੱਟੋ-ਘੱਟ ਅੱਧਾ ਕਿੱਲਾ ਜੈਵਿਕ ਖੇਤੀ ਅਧੀਨ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਰਜਿਸਟਰੇਸ਼ਨ ਲਈ ਆਧਾਰ ਕਾਰਡ ਦੀ ਕਾਪੀ, ਖਤੌਨੀ ਦੀ ਕਾਪੀ (ਜਮਾਬੰਦੀ) ਤੇ ਬੈਂਕ ਦੀ ਪਾਸਬੁੱਕ ਦੀ ਕਾਪੀ ਲੋੜੀਂਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਨਿਗਮ ਦੇ ਹੈਲਪਲਾਈਨ ਨੰਬਰ 97845-12345 ਜਾਂ ਵੈਬਸਾਈਟ www.punjabagro.gov.in  ਜਾਂ ਨਜ਼ਦੀਕੀ ਜ਼ਿਲ੍ਹਾ ਬਲਾਕ ਖੇਤੀਬਾੜੀ ਦਫ਼ਤਰ ਜਾਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਖੇਤਰੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Leave a Comment

Your email address will not be published. Required fields are marked *

Scroll to Top