ਲਸੂੜੇ ਦੇ ਰੁੱਖ ਪੰਜਾਬ ਅਤੇ ਭਾਰਤ ਦੇ ਹੋਰ ਰਾਜਾ ਵਿੱਚ ਆਮ ਹੀ ਮਿਲਦੇ ਹਨ।ਇਸ ਦਾ ਰੁੱਖ ਖੋਖਲਾ ਜਿਹਾ ਹੁੰਦਾ ਹੈ। ਇਸ ਉੱਤੇ ਹਰੇ ਰੰਗ ਦੇ ਚੌੜੇ ਪੱਤੇ ਹੁੰਦੇ ਹਨ।ਇਸ ਨੂੰ ਗੋਲ ਅਕਾਰ ਵਿੱਚ ਫਲ ਲੱਗਦਾ ਹੈ। ਲਸੂੜਾ ਸਾਲ ਵਿਚ ਇੱਕ ਵਾਰ ਹੀ ਫਲ ਦੇਂਦਾ ਹੈ। ਇਸ ਦਾ ਫਲ ਮਈ-ਜੂਨ ਵਿੱਚ ਅਚਾਰ ਪਾਉਣ ਦੇ ਯੋਗ ਹੋ ਜਾਂਦਾ ਹੈ। ਇਸ ਦਾ ਫਲ ਅਚਾਰ ਬਣਾਉਣ ਦੇ ਕੰਮ ਆਉਂਦਾ ਹੈ।ਲਸੂੜੇ ਦਾ ਅਚਾਰ ਦੋ-ਤਿੰਨ ਸਾਲ ਤੱਕ ਖਰਾਬ ਨਹੀ ਹੁੰਦਾ ਹੈ। ਇਸ ਦਾ ਅਚਾਰ ਦਵਾਈ ਵਰਗੇ ਗੁਣਾ ਨਾਲ ਭਰਭੂਰ ਹੁੰਦਾ ਹੈ।ਇਸ ਦਾ ਫਲ ਪੱਕ ਕੇ ਪੀਲੇ ਰੰਗ ਦਾ ਹੋ ਜਾਂਦਾ ਹੈ। ਇਸ ਦੇ ਪੱਕੇ ਫਲ ਵਿੱਚ ਲੇਸਦਾਰ ਗੁੰਦ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ।ਇਸ ਦੇ ਪੱਕੇ ਫਲ ਦੀ ਤਸੀਰ ਠੰਡੀ ਹੁੰਦੀ ਹੈ।ਇਸ ਦੇ ਪੱਕੇ ਫਲ ਨੂੰ ਪੰਛੀ ਅਤੇ ਹੋਰ ਜੀਵ ਵੀ ਖਾਂਦੇ ਹਨ। ਲਸੂੜੇ ਦੇ ਪੱਤੇ ਅਤੇ ਫਲ ਕਈ ਤਰਾਂ ਦੇ ਦੇਸੀ ਇਲਾਜ ਲਈ ਦਵਾਈ ਦੇ ਰੂਪ ਵਿੱਚ ਵਰਤੇ ਜਾਂਦੇ ਹਨ। ਪੁਰਾਤਨ ਸਮੇਂ ਤੋਂ ਮਨੁੱਖ ਲਸੂੜੇ ਦੇ ਪੱਤੇ ਤੋਂ ਡੂਨੇ, ਪੱਤਲਾ ਵੀ ਬਣਾਉਦਾ ਆ ਰਿਹਾ ਹੈ। ਇਹ ਪੱਤਲਾ, ਡੂਨੇ ਵਿਆਹ-ਸਾਦੀਆਂ ਅਤੇ ਯੱਗ-ਹਵਨ ਵਿੱਚ ਵੀ ਵਰਤੇ ਜਾਂਦੇ ਹਨ। ਅੱਜ ਵੀ ਲਸੂੜੇ ਦੀ ਪੱਤਲ ਉੱਤੇ ਰੋਟੀ ਖਾਣ ਦਾ ਰਿਵਾਜ ਹੈ। ਲਸੂੜੇ ਦੇ ਡੂਨੇ ਵਿਚ ਕੜਾਹ-ਪ੍ਰਸਾਦ ਆਦਿ ਪਾ ਕੇ ਖਾਣ ਦਾ ਰਿਵਾਜ ਹੈ। ਲਸੂੜੇ ਦਾ ਰੁੱਖ ਜਲਦੀ ਖੋਖਲਾ ਹੋ ਜਾਂਦਾ ਹੈ। ਇਸ ਦੇ ਖੋਖਲੇ ਤਨੇ ਵਿੱਚ ਪੰਛੀ ਅਤੇ ਹੋਰ ਜੀਵ ਆਪਣੇ ਘਰ/ਆਲ੍ਹਣੇ ਬਣਾਉਂਦੇ ਹਨ।ਇਸ ਦੇ ਖੋੜਾ ਵਿਚ ਉੱਲੂ, ਬਿੱਲਪਤੋੜੀ, ਸੈਰਕ, ਕਾਟੋ- ਗਲੈਹੜੀ ਆਦਿ ਆਪਣੇ ਬੱਚੇ ਦੇ ਕੇ ਪਾਲਦੇ ਹਨ।ਲਸੂੜੇ ਦੇ ਖੋੜਾ ਵਿੱਚ ਲੋਪ ਹੋ ਰਹੇ ਪੰਛੀ ਅਕਸਰ ਆਪਣੇ ਘਰ ਬਣਾਉਂਦੇ ਹਨ। ਬਹੁਤ ਵੱਡੇ ਅਕਾਰ ਦਾ ਉੱਲੂ ਜਿਸ ਦੀ ਨਸਲ ਅਲੋਪ ਹੋ ਚੁੱਕੀ ਹੈ ਉਹ ਵੀ ਲਸੂੜੇ ਦੇ ਖੋਖਲੇ ਤਨੇ ਵਿੱਚ ਅਕਸਰ ਆਪਣੇ ਘਰ ਬਣਾਉਂਦੇ ਸੀ। ਲਸੂੜੇ ਦੇ ਪੱਤੇਆਂ ਉੱਤੇ ਕਈ ਤਰਾਂ ਦੇ ਕੀਟ-ਪੱਤਗੇ ਵੀ ਪਲਦੇ ਹਨ ਜੋ ਕਿਸੇ ਹੋਰ ਥਾਂ ਨਹੀ ਹੁੰਦੇ ਹਨ। ਲਸੂੜੇ ਦੇ ਰੁੱਖ ਉੱਤੇ ਮਖੀਰ/ਭੋਰ/ਮੱਧੂਮੱਖੀ ਵੀ ਆਪਣਾ ਘਰ ਬਣਾਉਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕੇ ਇਸ ਦਾ ਫਲ ਪੱਕ ਕੇ ਮਿੱਠਾ ਹੁੰਦਾ ਹੈ ਜੋ ਸਹਿਦ ਉੱਤਪਤੀ ਦੇ ਕੰਮ ਆਉਂਦਾ ਹੈ। ਲੋਪ ਹੋ ਚੁੱਕੇ ਪੰਛੀ ਵੀ ਲਸੂੜੇ ਦੇ ਰੁੱਖ ਵੱਲ ਖਿੱਚੇ ਚਲੇ ਆਉਂਦੇ ਹਨ। ਅੱਜਕੱਲ ਪੰਜਾਬ ਅਤੇ ਹੋਰ ਨਰਸਰੀਆਂ ਲਸੂੜੇ ਦੀ ਨਵੀਂ ਵਰਾਈਟੀ ਤਿਆਰ ਕੀਤੀ ਹੈ ਜੋ ਜਲਦੀ ਫਲ ਦੇਂਦੀ ਹੈ ਅਤੇ ਜਮੀਨ ਉੱਤੇ ਝਾੜੀ ਨੁਮਾ ਅਕਾਰ ਵਿੱਚ ਫੈਲ ਜਾਂਦੀ ਹੈ। ਲਸੂੜੇ ਦੇ ਰੁੱਖ, ਫਲ, ਫੁੱਲ ਅਤੇ ਪੱਤੇਆਂ ਨੂੰ ਮਨੁੱਖ ਪੁਰਾਤਨ ਸਮੇਂ ਤੋਂ ਹੀ ਘਰਾਂ ਵਿਚ ਇਸਤੇਮਾਲ ਕਰਦਾ ਆ ਰਿਹਾ ਹੈ। ਇਹ ਬਹੁਤ ਹੀ ਗੁਣਕਾਰੀ ਪੌਦਾ ਹੈ।ਮੌਜੂਦਾ ਸਮੇਂ ਪਿੰਡਾਂ ਵਿੱਚ ਲਸੂੜਾ ਚਾਲੀ ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦਾ ਹੈ ਅਤੇ ਸ਼ਹਿਰ ਦੀ ਮਾਰਕੀਟ ਵਿੱਚ ਅੱਸੀ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ। ਲਸੂੜੇ ਦੇ ਰੁੱਖ ਬਹੁਤ ਘੱਟ ਮੌਜੂਦ ਹਨ। ਲੋਕਾਂ ਦਾ ਰੁਝਾਨ ਲਸੂੜਾ ਉਤਪਾਦਨ ਵੱਲ ਨਹੀ ਹੈ।ਇਸ ਦੇ ਰੁੱਖ ਲੋਕ ਬਹੁਤ ਘੱਟ ਲਗਾ ਰਹੇ ਹਨ।
