ਲਾਅ ਐਂਡ ਆਰਡਰ ਦਾ ਨਿਕਲਿਆ ਜਨਾਜਾ: ਰਜਿੰਦਰ ਬੇਰੀ

ਜਲੰਧਰ (ਪਰਮਜੀਤ ਸਾਬੀ)- ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਜੋ ਦਿਨ ਦਿਹਾੜੇ ਭਾਰਗੋ ਕੈਂਪ ਵਿਚ ਵਿਜੇ ਜਿਊਲਰ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਹੋਈ ਹੈ। ਇਹ ਬਹੁਤ ਹੀ ਮੰਦ ਭਾਗੀ ਘਟਨਾ ਹੈ। ਇਸ ਤੋ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੇ ਹਰ ਇਕ ਜ਼ਿਲੇ ਵਿਚ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਹੀ ਨਹੀ ਹੈ। ਭਾਰਗੋ ਕੈਂਪ ਵਰਗੇ ਇੰਨੇ ਭੀੜ ਵਾਲੇ ਇਲਾਕੇ ਵਿੱਚ ਇਹੋ ਜਿਹੀ ਵਾਰਦਾਤ ਹੋ ਜਾਣ ਇਸ ਤੋ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸ਼ਹਿਰ ਵਿੱਚ ਲਾਅ ਐਂਡ ਆਰਡਰ ਦਾ ਜਨਾਜਾ ਨਿਕਲ ਚੁੱਕਾ ਹੈ। ਸ਼ਹਿਰ ਵਿੱਚ ਰੋਜ਼ਾਨਾ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ, ਲੁੱਟ ਖੋਹ, ਗੋਲੀਬਾਰੀ ਅਤੇ ਸਨੈਚਿੰਗ ਵਰਗੀਆਂ ਵਾਰਦਾਤਾਂ ਤਾਂ ਆਮ ਗੱਲ ਹੋ ਗਈ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਹੋ ਜਿਹੀਆਂ ਵਾਰਦਾਤਾਂ ਕਰਨ ਵਾਲਿਆ ਨੂੰ ਸਖ਼ਤ ਤੋ ਸਖ਼ਤ ਸਜਾ ਹੋਣੀ ਚਾਹੀਦੀ ਹੈ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top