ਭਾਰਤ ਪਾਕਿਸਤਾਨ ਬਾਰਡਰ ਦੇ ਆਖਰੀ ਪਿੰਡਾਂ ਦੇ ਲੋਕ ਅੱਜ ਵੀ ਹੜੵ ਦੇ ਨਾਮ ਤੋਂ ਕੰਬਦੇ,  ਲਾਈਵ ਪੰਜਾਬ ਨਿਊਜ਼ ਦੀ ਟੀਮ ਨੇ ਕੀਤਾ ਦੌਰਾ

ਦੀਨਾਨਗਰ- ਭਾਰਤ ਪਾਕਿਸਤਾਨ ਬਾਰਡਰ ਹਲਕਾ ਦੀਨਾਨਗਰ ਦੇ ਅਖੀਰਲੇ ਪਿੰਡਾਂ ਵਿੱਚ ਪਾਣੀ ਦੇ ਕਹਿਰ ਨਾਲ ਅੱਜ ਵੀ ਲੋਕ ਕੈਪ ਵਿੱਚ ਟੈਟ ਲਗਾ ਕੇ ਰਹਿ ਰਹੇ ਹਨ। ਪਿਛਲੇ ਦਿਨੀ ਲਾਈਵ ਪੰਜਾਬ ਨਿਊਜ਼ ਦੀ ਟੀਮ ਨੇ ਦੀਨਾਨਗਰ ਹਲਕੇ ਦਾ ਦੌਰਾ ਕੀਤਾ ਅਤੇ ਕੁਝ ਪਿੰਡਾਂ ਵਿੱਚ ਪੰਜਾਬ ਕੇਸਰੀ ਗਰੁੱਪ ਵੱਲੋਂ ਸਮਾਨ ਵੰਡਿਆ ਗਿਆ। ਇਲਾਕੇ ਵਿੱਚ ਦੌਰਾ ਕਰਨ ਤੇ ਇਹ ਪਤਾ ਲੱਗਾ ਕਿ ਅੱਜ ਵੀ ਲੋਕ ਪਾਣੀ ਤੋਂ ਡਰ ਰਹੇ ਹਨ। ਜਿਸ ਜਗ੍ਹਾ ਰਾਵੀ ਦਰਿਆ ਅਤੇ ਉੰਝ ਨਦੀ ਨੇ ਬਾਰਡਰ ਵਾਲੀ ਧੁੱਸੀ ਨੂੰ ਤੋੜਿਆ ਤਾਂ ਨਵੇ ਅਤੇ ਪੁਰਾਣੇ ਟਾਂਡੇ ਵਿਚਕਾਰ ਪੈਦੇ ਇਲਾਕਿਆਂ ਵਿੱਚ ਹੜੵਾ ਨੇ ਤਬਾਹੀ ਮਚਾ ਦਿੱਤੀ।

ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਮਾਦ ਦੀ ਖੇਤੀ ਵੀ ਸੀ। ਜਦੋਂ ਦਰਿਆ ਦਾ ਪਾਣੀ ਕਰੀਬ 15 ਫੁੱਟ ਦੇ ਉਪਰ ਆ ਗਿਆ ਤਾਂ ਕੋਈ ਵੀ ਜਗ੍ਹਾ ਤੇ ਨਾ ਕੋਈ ਕਮਾਦ ਦੀ ਖੇਤੀ ਲੱਭੀ ਤੇ ਨਾ ਹੀ ਕੋਈ ਮੋਟਰ ਚਾਰ ਚੁਫ਼ੇਰੇ ਪਾਣੀ ਹੀ ਪਾਣੀ ਸੀ। ਹਲਾਤ ਏਦਾਂ ਦੇ ਭਿਆਨਕ ਸੀ ਕਿ ਬੱਚੇ ਤਾਂ ਡਰ ਹੀ ਰਹੇ ਸਨ ਉਨ੍ਹਾਂ ਦੇ ਮਾਂ ਬਾਪ ਵੀ ਪਾਣੀ ਦਾ ਜੋਰ ਦੇਖ ਕੇ ਘਬਰਾ ਗਏ ਅਤੇ ਉਚਿਆਂ ਸਥਾਨਾਂ ਤੇ ਚਲੇ ਗਏ। ਸਮੁੰਦਰ ਵਰਗਾ ਦਿੑਸ਼ ਪਾਣੀ ਦਾ ਦੇਖ ਕੇ ਲੋਕ ਰੋ ਕੁਰਲਾਅ ਰਹੇ ਸਨ। ਪਾਣੀ ਦੀ 15 ਫੁੱਟ ਤਹਿ ਨੇ ਜਦੋਂ ਧੁੱਸੀ ਨੂੰ ਤੋੜਿਆ ਤਾਂ ਪਾਣੀ ਦੀ ਇੱਕ ਭਿਆਨਕ ਅਵਾਜ਼ ਆਉਣੀ ਸ਼ੁਰੂ ਹੋ ਗਈ। ਨਾਲ ਦੇ ਪਿੰਡਾਂ ਦੇ ਲੋਕ ਵੀ ਇਸ ਅਵਾਜ਼ ਨੂੰ ਸੁਣ ਕੇ ਤਰਾਹ ਤਰਾਹ ਕੰਬ ਰਹੇ ਸਨ। ਪਾਣੀ ਦਾ ਜਿਆਦਾ ਜੋਰ ਹੋਣ ਕਰਕੇ ਬਾਰਡਰ ਦੀ ਧੁੱਸੀ ਹੋਰ ਵੀ ਕਈ ਥਾਵਾਂ ਤੋਂ ਟੁੱਟ ਗਈ। ਜਿਸ ਵੇਲੇ ਧੁੱਸੀ ਟੁੱਟ ਗਈ ਉਸ ਜਗ੍ਹਾ ਤੇ ਕਰੀਬ ਪਾਣੀ ਨੇ 50-60 ਡੂੰਘਾ ਖੱਡਾਂ ਮਾਰ ਦਿੱਤਾ। ਉਸ ਜਗ੍ਹਾ ਤੋਂ ਪਾਣੀ ਉੱਛਲ ਕੇ ਅਗਲੇ ਖੇਤਾਂ ਵਿੱਚ ਚਲਾ ਗਿਆ। ਉਸ ਜਗ੍ਹਾ ਤੇ ਕਰੀਬ ਹੁਣ 4-5 ਫੁੱਟ ਰੇਤ ਦਾ ਕਹਿਰ ਮਚਿਆ ਹੈ। ਧੁੱਸੀਂ ਦੇ ਟੁੱਟਣ ਨਾਲ ਪਾਣੀ ਦੀ ਮਾਰ ਵਿੱਚ ਜੋ ਵੀ ਘਰ ਆ ਗਏ ਉਹਨਾਂ ਨੂੰ ਵੀ ਪਾਣੀ ਜੜ ਤੋਂ ਉਖਾੜ ਕੇ ਲੈ ਗਿਆ। ਕਰੀਬ ਤਿੰਨ ਚਾਰ ਘਰ ਦੀ ਕੋਈ ਇੱਟ ਵੀ ਇਹਨਾਂ ਪਰਿਵਾਰਾਂ ਨੂੰ ਨਹੀਂ ਮਿਲੀ। ਉਹ ਲੋਕ ਹੁਣ ਆਪਣੇ ਬਚੇ ਹੋਏ ਵਿਹੜਿਆਂ ਵਿੱਚ ਟੈਂਟ ਲਗਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਇਹਨਾਂ ਲੋਕਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੇ ਦੁੱਖ ਦਾ ਪਤਾ ਲੱਗਾ ਇਹਨਾਂ ਪਰਿਵਾਰਾਂ ਕੋਲ ਹੰਝੂਆਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਬਚਿਆ ਸੀ।

ਹਾਲੇ ਤੱਕ ਇਸ ਜਗ੍ਹਾ ਤੇ ਕੋਈ ਵੀ ਐਨਜੀਓ ਨਹੀਂ ਪਹੁੰਚ ਪਾਈ ਅਤੇ ਨਾ ਹੀ ਕੋਈ ਉਹਨਾਂ ਨੂੰ ਮਾਲੀ ਮਦਦ ਮਿਲ ਸਕੀ। ਅਸੀਂ ਪੰਜਾਬ ਅਤੇ ਬਾਹਰਲੀਆਂ ਐਨਜੀਓ ਨੂੰ ਲਾਈਵ ਪੰਜਾਬ ਨਿਊਜ਼ ਸੋਸ਼ਲ ਮੀਡੀਆ ਰਾਹੀਂ ਉਹਨਾਂ ਲੋਕਾਂ ਦੀ ਦਰਦ ਭਰੀ ਕਹਾਣੀ ਦਾਨੀ ਸੱਜਣਾਂ ਨੂੰ ਭੇਜ ਰਹੇ ਹਾਂ। ਕੋਈ ਵੀ ਐਨਜੀਓ ਨੇ ਕੋਈ ਜਾਣਕਾਰੀ ਹਾਸਿਲ ਕਰਨੀ ਹੋਵੇ ਤਾਂ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਫੋਨ ਨੰਬਰ 97804 68600 ਤੇ ਸੰਪਰਕ ਕਰ ਸਕਦਾ ਹੈ ਅਤੇ ਹੋਰ ਵੀ ਜਾਣਕਾਰੀ ਹਾਸਿਲ ਕਰ ਸਕਦੇ ਹੋ। ਇਸ ਔਖੀ ਘੜੀ ਵਿੱਚ ਅਸੀਂ ਪੰਜਾਬ ਕੇਸਰੀ ਗਰੁੱਪ ਦਾ ਧੰਨਵਾਦ ਕਰਦੇ ਹਾਂ ਜੋ ਇਸ ਇਲਾਕੇ ਵਿੱਚ ਕਰੀਬ 7-8 ਸਾਲ ਤੋਂ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਰਹੇ ਹਨ। ਮਕੌੜਾ ਪੱਤਣ ਤੋਂ ਪਾਰ ਸੱਤ ਅੱਠ ਪਿੰਡਾਂ ਦੇ ਵੀ ਇਸੇ ਤਰ੍ਹਾਂ ਹੀ ਬੁਰੇ ਹਾਲ ਹਨ। ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top