ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਾਅਵਾ ਕੀਤਾ ਕਿ ਹੁਣ ਬੋਗਸ ਬਿਲਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਛੱਡਿਆ ਨਹੀਂ ਜਾਵੇਗਾ। ਇਸ ਐਪ ਨੂੰ ਬੈਂਗਲੁਰੂ ਦੀ ਕੰਪਨੀ ਵਲੋਂ ਤਿਆਰ ਕਰਵਾਇਆ ਜਾ ਰਿਹਾ ਹੈ। ਸਰਕਾਰ 8 ਕਰੋੜ ਰੁਪਏ ਦੀ ਲਾਗਤ ਨਾਲ ਇਕ ਅਜਿਹੀ ਐਪ ਤਿਆਰ ਕਰਵਾ ਰਹੀ ਹੈ, ਜਿਸ ਦੀ ਮਦਦ ਨਾਲ ਜੇਕਰ ਕਿਸੇ ਨੇ ਥੋੜ੍ਹਾ ਜਿਹਾ ਵੀ ਡਾਟਾ ਉਲਟਾ-ਪੁਲਟਾ ਕਰਕੇ ਘਪਲਾ ਕਰਨ ਦਾ ਯਤਨ ਕੀਤਾ ਤਾਂ ਤੁਰੰਤ ਹੀ ਜੀ. ਐੱਸ. ਟੀ. ਵਿਭਾਗ ਉਸ ਨੂੰ ਫੜ ਲਵੇਂਗਾ। ਇਸ ਦੇ ਜ਼ਰੀਏ ਵਿਭਾਗ ਹਰ ਕੰਪਨੀ ਦਾ ਡਾਟਾ ਆਟੋ ਸਿਸਟਮ ਨਾਲ ਇਕੱਠਾ ਕਰਦਾ ਜਾਵੇਗਾ ਤੇ ਜਿਵੇਂ ਹੀ ਉਸ ਨੂੰ ਕੁਝ ਸ਼ੱਕ ਹੋਵੇਗਾ, ਤਾਂ ਇਹ ਐਪ ਅਫ਼ਸਰ ਨੂੰ ਨੋਟੀਫਿਕੇਸ਼ਨ ਭੇਜ ਕੇ ਦੱਸ ਦੇਵੇਗੀ। ਕਿ ਕੰਪਨੀ ਦੀ ਖ਼ਰੀਦ ਤੇ ਵੇਚ ’ਚ ਗੜਬੜ ਚੱਲ ਰਹੀ ਹੈ। ਅਜਿਹੀ ਜਾਣਕਾਰੀ ਤੋਂ ਬਾਅਦ ਤੁਰੰਤ ਹੀ ਮੁੱਖ ਮੰਤਰੀ ਅੱਜ ਲੁਧਿਆਣਾ ’ਚ ਮਿਲਣੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਨ ਅਤੇ ਉਦਯੋਗਪਤੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀ ਸਮੱਸਿਆ ਸੁਣਨ ਆਏ ਹੋਏ ਹਨ।। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੋਗਸ ਬਿਲਿੰਗ ’ਤੇ 24 ਘੰਟੇ ਨਜ਼ਰ ਰੱਖਣ ਲਈ ਹੀ ਅਜਿਹੀ ਐਪ ਤਿਆਰ ਕਰਵਾਈ ਹੈ।
ਮੁੱਖ ਮੰਤਰੀ ਨੇ ਮੰਨਿਆ ਕਿ ਬੋਗਸ ਬਿਲਿੰਗ ਅੱਜ ਇਕ ਬਹੁਤ ਵੱਡਾ ਮੁੱਦਾ ਹੈ ਤੇ ਇਹ ਪੰਜਾਬ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਇੰਡਸਟਰੀ ਨੂੰ ਨਹਿਰੀ ਪਾਣੀ ਦਿਵਾਉਣ ਲਈ ਰਣਨੀਤੀ ਤਿਆਰ ਹੋ ਗਈ ਹੈ।ਇਸ ਨੂੰ ਜਲਦ ਹੀ ਯੋਜਨਾ ਬਣਾ ਕੇ ਅਮਲ ’ਚ ਲਿਆਉਣ ਲਈ ਵਿਭਾਗਾਂ ਨੂੰ ਕਹਿ ਦਿੱਤਾ ਗਿਆ ਹੈ। ਇਸ ਦੇ ਪਿੱਛੇ ਮੁੱਖ ਕਾਰਨ ਜ਼ਮੀਨੀ ਪਾਣੀ ਦਾ ਪੱਧਰ ਰੋਜ਼ਾਨਾ ਡਿੱਗਦਾ ਜਾ ਰਿਹਾ ਹੈ।

















































