ਮਹਿੰਦਰ ਭਗਤ ਬਣੇ ਜਲੰਧਰ ਪੱਛਮੀ ਦੇ ਲੋਕਾਂ ਦੀ ਪਹਿਲੀ ਪਸੰਦ: ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਲਾਲਚੰਦ ਕਟਾਰੂਚੱਕ

ਜਲੰਧਰ (ਰਿਪੋਰਟਰ ਅਜੇ ਕੁਮਾਰ) – ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਜਲੰਧਰ ਦੇ ਵੱਖ-ਵੱਖ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੈਸਟ ਵਿਖੇ ਚੋਣ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿਚ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅਤੇ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ, ਲਾਲਚੰਦ ਕਟਾਰੂਚੱਕ ਕੈਬਨਿਟ ਮੰਤਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ | ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਹਾਰ ਪਾ ਕੇ ਸਵਾਗਤ ਕੀਤਾ। ਕੈਬਨਿਟ ਮੰਤਰੀਆਂ ਬ੍ਰਹਮ ਸ਼ੰਕਰ ਜਿੰਪਾ ਅਤੇ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਮਹਿੰਦਰ ਭਗਤ ਸਾਫ਼ ਸੁਥਰੇ ਅਕਸ ਵਾਲੇ ਇਮਾਨਦਾਰ ਆਗੂ ਹਨ ਜੋ ਜਲੰਧਰ ਪੱਛਮੀ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਜੁਲਾਈ ਨੂੰ ਝਾੜੂ ਦਾ ਬਟਨ ਦਬਾ ਕੇ ਮਹਿੰਦਰ ਭਗਤ ਨੂੰ ਜਿਤਾਉਣ। ਮਹਿੰਦਰ ਭਗਤ ਦੀਆਂ ਜਨਤਕ ਮੀਟਿੰਗਾਂ ਵਿੱਚ ਲੋਕਾਂ ਦਾ ਭਾਰੀ ਇਕੱਠ ਜਲੂਸ ਦਾ ਰੂਪ ਧਾਰਨ ਕਰ ਰਿਹਾ ਹੈ। ਮਹਿੰਦਰ ਭਗਤ ਨੇ ਕਿਹਾ ਕਿ ਜਲੰਧਰ ਵੈਸਟ ‘ਚ ਨਸ਼ਾ, ਤਸਕਰੀ, ਲਾਟਰੀ ਅਤੇ ਸੱਟੇਬਾਜ਼ੀ ਦਾ ਖਾਤਮਾ ਕੀਤਾ ਜਾਵੇਗਾ ਅਤੇ ਸਭ ਤੋਂ ਪਹਿਲਾ ਕੰਮ ਜਲੰਧਰ ਵੈਸਟ ‘ਚ ਬੁਰਾਈ ਨੂੰ ਖਤਮ ਕਰਨਾ ਹੋਵੇਗਾ। ਇਲਾਕੇ ਵਿੱਚ ਪਰਿਵਾਰਕ ਮਾਹੌਲ ਬਣਿਆ ਰਹੇਗਾ ਅਤੇ ਸਦਭਾਵਨਾ ਬਣੀ ਰਹੇਗੀ। ਮਹਿੰਦਰ ਭਗਤ ਨੇ ਕਿਹਾ ਕਿ ਵਾਰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਲਾਕੇ ਦੇ ਲੋਕਾਂ ਨੇ ਮਹਿੰਦਰ ਭਗਤ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਮਹਿੰਦਰ ਭਗਤ ਨੂੰ ਵਿਧਾਇਕ ਬਣਾਉਣਗੇ।  ਇਸ ਮੌਕੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਮੁਕੇਸ਼ ਦੱਤਾ, ਸੋਨੂੰ ਢਿੱਲੋਂ, ਸ਼ਿਵ ਨਾਥ ਲਾਹੌਰੀਆ, ਭੀਮਾ, ਬਿਸ਼ਨ ਦਾਸ ਸਹੋਤਾ, ਰਾਜ ਕੁਮਾਰ ਕਲਸੀ, ਸਮੀਰ ਸ਼ਰਮਾ, ਅਭੀ ਭਗਤ, ਕਸ਼ਮੀਰ ਸਿੰਘ, ਅਨੁਜ, ਨਦੀਮ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top