ਕਾਂਗਰਸ ਨੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਬਾਰੇ ਬਲੈਕ ਪੇਪਰ ਜਾਰੀ ਕੀਤਾ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਪਿਛਲੇ 10 ਸਾਲਾਂ ਦੀਆਂ ਨਾਕਾਮੀਆਂ ‘ਤੇ ਬਲੈਕ ਪੇਪਰ ਜਾਰੀ ਕੀਤਾ ਹੈ। ਕਾਂਗਰਸ ਵੱਲੋਂ ਜਾਰੀ ਇਹ ਬਲੈਕ ਪੇਪਰ ‘ਚ ਪਾਰਟੀ ਨੇ ਮਹਿੰਗਾਈ ਬੇਰੋਜ਼ਗਾਰੀ, ਕਿਸਾਨਾਂ ਸਮੱਸਿਆਵਾਂ ‘ਤੇ ਸਰਕਾਰ ਦੀਆਂ ਨਾਕਾਮੀਆਂ ਸਾਹਮਣੇ ਲਿਆਂਦਾ ਹੈ। ਸ਼੍ਰੀ ਖੜਗੇ ਨੇ ਕਿਹਾ ਕਿ ਸਰਕਾਰ ਨੇ 2 ਕਰੋੜ ਨੌਕਰੀਆਂ ਦੇਣ ਤੇ ਕਿਸਾਨਾਂ ਲਈ ਘੱਟੋ -ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਦੀ ਮੋਦੀ ਦੀ ਗਾਰੰਟੀ ਦਿੱਤੀ ਸੀ,ਪਰ ਅਜਿਹਾ ਨਹੀਂ ਹੋਇਆ ਤੇ ਹੁਣ ਉਹ ਨਵੀਂ ਗਾਰੰਟੀ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਅਤੇ 2024ਵਿੱਚ ਦੇਸ਼ ਨੂੰ ਭਾਜਪਾ ਦੇ ‘ਬੇਇਨਸਾਫੀ ਦੇ ਹਨੇਰੇ ਵਿੱਚੋਂ ਕੱਢੇਗੀ।

Leave a Comment

Your email address will not be published. Required fields are marked *

Scroll to Top