ਵੀਰਵਾਰ ਨੂੰ ਮਣੀਪੁਰ ਦੇ ਚੂੜਾਚੰਦਰਪੁਰ ਜ਼ਿਲੇ ‘ਚ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਬਿਸ਼ਨੂਪੁਰ ਜ਼ਿਲੇ ਦੇ ਅਕਸੋਈ ਤੋਂ ਚਾਰ ਲੋਕ ਲਾਪਤਾ ਹੋ ਗਏ। ਉਹ ਨੇੜੇ ਦੀਆਂ ਪਹਾੜੀਆਂ ਤੋਂ ਬਾਲਣ ਇਕੱਠੀ ਕਰਨ ਲਈ ਚੂੜਾਚੰਦਰਪੁਰ ਗਏ।
ਪੁਲਿਸ ਅਨੁਸਾਰ ਇਬੋਮਚੀ ਸਿੰਘ (51), ਉਸ ਦੇ ਪੁੱਤਰਾਂ ਆਨੰਦ ਸਿੰਘ (20) ਅਤੇ ਰੋਮਨ ਸਿੰਘ (38) ਦੀਆਂ ਲਾਸ਼ਾਂ ਹੋਟਕ ਫੇਲੇਨ ਨੇੜੇ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਚੌਥੇ ਵਿਅਕਤੀ ਦਾਰਾ ਸਿੰਘ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਕ ਪੁਲਸ ਅਧਿਕਾਰੀ ਮੁਤਾਬਕ ਅਜਿਹਾ ਸ਼ੱਕ ਹੈ ਕਿ ਇਨ੍ਹਾਂ ਲੋਕਾਂ ਨੂੰ ਅੱਤਵਾਦੀਆਂ ਨੇ ਮਾਰਿਆ ਹੋ ਸਕਦਾ ਹੈ।
ਇਸ ਦੇ ਨਾਲ ਹੀ ਫੌਜ ਦੀ ਪੂਰਬੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਆਰਸੀ ਤਿਵਾਰੀ ਨੇ ਹਿੰਸਾ ਪ੍ਰਭਾਵਿਤ ਮਨੀਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਈ ਇਲਾਕਿਆਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸੀਨੀਅਰ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਤਿਵਾਰੀ ਨੇ ਸਥਾਨਕ ਨਿਵਾਸੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ।

















































